charcha

HOME
PAGE
jLKLm jo ajy vI irsdy ny!
to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
chhena
zf[ s[s[
CInf
ਵਾਹਗੇ ਵਾਲੀ ਲਕੀਰ/
ਵੰਡ ਨੇ ਧਰਮ ਵੀ ਬਦਲ ਦਿਤੇ
ਡਾ[ ਸ[ਸ[ ਛੀਨਾ

ਭਾਰਤ ਵਿਚੋਂ ਡੈਲੀਗੇਸ਼ਨ ਨੂੰ ਲਹੌਰ ਸ਼ਹਿਰ ਵਿਚ 135 ਅਤੇ 136 ਯੂਨੀਅਨ ਕੌਸਲਾਂ ਵਲਂੋ ਸਦਿਆ ਗਿਆ ਸੀ। ਹੋਟਲ ਤੋਂ ਸਾਡੇ ਨਾਲ ਪੱਤਨ ਸੰਸਥਾ ਦਾ ਇਕ ਵਿਅਕਤੀ ਅਜਤਮਤ ਉਲ੍ਹਾ ਖਟਕ ਸਾਡੇ ਨਾਲ ਜਾ ਰਿਹਾ ਸੀ, ਉਹ ਦਸ ਰਿਹਾ ਸੀ ਕਿ ਇਸ ਸੜਕ ਨੂੰ ਫਿਰੋਜਪੁਰ ਰੋਡ ਕਹਿੰਦੇ ਹਨ ਅਤੇ ਫਿਰੋਜਪੁਰ ਇਥੋਂ ਸਿਰਫ 70 ਕਿਲੋਮੀਟਰ ਅਤੇ ਕਸੂਰ ਤੋਂ ਸ਼ਾਇਦ 20 ਕਿਲੋਮੀਟਰ ਹੀ ਹੈ। ਮੈਂ ਸੜਕ ਦੇ ਦੋਵਾਂ ਪਾਸਿਆਂ ਦੀਆਂ ਦੁਕਾਨਾਂ ਦਾ ਅੰਮ੍ਰਿਤਸਰ ਦੀਆਂ ਦੁਕਾਨਾਂ ਨਾਲ ਮੁਕਾਬਲਾ ਕਰ ਰਿਹਾ ਸਾਂ, ਦੁਕਾਨਾਂ ਦੇ ਨਾਲ ਤੁਰਦੇ ਫਿਰਦੇ ਲੋਕਾਂ ਦੇ ਸਿਰਫ ਚਿਹਰੇ ਹੀ ਨਹੀਂ ਪਹਿਰਾਵਾ ਵੀ ਅੰਮ੍ਰਿਤਸਰ ਦੇ ਲੋਕਾਂ ਨਾਲ ਮਿਲਦਾ ਸੀ। ਉਹ ਦਸ ਰਿਹਾ ਸੀ ਕਿ ਉਹਨਾਂ ਸਮਿਆਂ ਵਿਚ ਆਮ ਹੀ ਲੋਕ ਸਵੇਰੇ ਫਿਰੋਜਪੁਰ ਜਾ ਕੇ ਲਾਹੌਰ ਆ ਜਾਂਦੇ ਸਨ ਅਤੇ ਲਾਹੌਰ ਫਿਰੋਜਪੁਰ ਵਿਚ ਆਵਾਜਾਈ ਵੀ ਉਸ ਤਰ੍ਹਾਂ ਹੀ ਆਮ ਸੀ ਜਿਵੇਂ ਅੰਮ੍ਰਿਤਸਰ ਲਾਹੌਰ ਦੀ ਸੀ। ਉਸ ਵਕਤ ਫਿਰੋਜਪੁਰ ਨੂੰ ਜਾਣ ਲਈ ਅੰਮ੍ਰਿਤਸਰ ਦੇ ਲੋਕ ਵੀ ਪਹਿਲਾਂ ਕਸੂਰ ਜਾਂਦੇ ਸਨ। ਇਸ ਤਰ੍ਹਾਂ ਹੀ ਜੰਮੂ ਜਾਣ ਲਈ ਪਹਿਲਾਂ ਸਿਆਲਕੋਟ ਜਾਣਾ ਪੈਂਦਾ ਸੀ ਅਤੇ ਸਿਆਲਕੋਟ ਤੋਂ ਜੰਮੂ ਸ਼ਾਇਦ 40 ਕੁ ਕਿਲੋਮੀਟਰ ਸੀ। ਇਸ ਤਰ੍ਹਾਂ ਹੀ ਸ਼੍ਰੀਨਗਰ ਜਾਣ ਲਈ ਪਹਿਲਾਂ ਰਾਵਲਪਿੰਡੀ ਜਾਣਾ ਪੈਂਦਾ ਸੀ। ਇਸ ਵੰਡ ਨੇ ਇਹ ਸਭ ਕੁਝ ਬਦਲ ਦਿੱਤਾ ਹੈ। ਉਸ ਦੀਆਂ ਗਲਾਂ ਬੜੀਆਂ ਦਿਲਚਸਪ ਸਨ ਪਰ ਸਾਹਮਣੇ 135 ਯੂਨੀਅਨ ਕੌਂਸਿਲ ਲਿਖਿਆ ਹੋਇਆ ਸੀ ਅਤੇ ਬੈਨਰ ਲੱਗੇ ਹੋਏ ਸਨ ਜਿੰਨਾਂ ਤੇ ਲਿਖਿਆ ਸੀ ''ਭਾਰਤ ਤੋਂ ਆਏ ਮਹਿਮਾਨਾਂ ਦਾ ਸੁਆਗਤ ਹੈ'' ਅਸੀਂ ਜਦ ਬੱਸ ਤੋਂ ਹੇਠਾਂ ਉਤਰੇ ਤਾਂ ਸਾਨੂੰ ਗੁਲਾਬ ਦੇ ਫੁੱਲਾਂ ਦੇ ਹਾਰਾਂ ਨਲ ਲੱਦ ਦਿੱਤਾ ਗਿਆ। ਨਾ॥ਿਮ ਦੇ ਦਫਤਰ ਵਿਚ ਕਾਫੀ ਲੋਕ ਜਮਾਂ ਸਨ। ਉਹ ਲੋਕ ਆਪਣੇ ਭਾਸ਼ਨ ਉਰਦੂ ਵਿਚ ਦੇਣ ਦੀ ਕੋਸ਼ਿਸ਼ ਤਾਂ ਕਰਦੇ ਸਨ ਪਰ ਉਹਨਾਂ ਕੋਲੋਂ ਬਦੋਬਦੀ ਪੰਜਾਬੀ ਬੋਲੀ ਜਾਦੀ ਸੀ। ਡੈਲੀਗੇਸ਼ਨ ਵਿਚ ਗਏ ॥ਿਆਦਾ ਲੋਕਾਂ ਨੂੰ ਨਾ ਉਰਦੂ ਅਤੇ ਨਾ ਹੀ ਪੰਜਾਬੀ ਹੀ ਸਮਝ ਆਉਂਦੀ ਸੀ ਕਿਉਂ ਜੋ ਭਾਰਤ ਦੇ ਵੱਖ-ਵੱਖ ਪ੍ਰਾਂਤਾਂ ਤੋਂ ਗਏ ਇਨਾਂ ਲੋਕਾਂ ਲਈ ਇਹ ਬੋਲੀ ਨਵੀਂ ਸੀ। ਭਾਸ਼ਨਾਂ ਦਾ ਮੁੱਖ ਵਿਸ਼ਾ ਇਹ ਬੋਲੀ ਨਵੀਂ ਸੀ। ਭਾਸ਼ਨਾਂ ਦਾ ਮੁੱਖ ਵਿਸ਼ਾ ਇਹੋ ਸੀ ਕਿ ਦੋਵਾਂ ਦੇਸ਼ਾਂ ਵਿਚ ਵਪਾਰ, ਵਿਦਿਆ ਅਤੇ ਆਵਾਜਾਈ ਵਧਣੀ ਚਾਹੀਦੀ ਹੈ ਅਤੇ ਇਹ ਦੋਵਾਂ ਦੇਸ਼ਾਂ ਦੇ ਹਿੱਤ ਵਿਚ ਹੈ।
ਇਸ ਤੋਂ ਬਾਅਦ ਡੈਲੀਗੇਸ਼ਨ ਯੂਨੀਅਨ ਕੌਂਸਿਲ 136 ਦੇ ਦਫਤਰ ਵਲ ਜਾ ਰਿਹਾ ਸੀ। ਇਹ ਰਸਤਾ ਲਾਹੌਰ ਵਿਚ ਇਕ ਵਗਦੇ ਰਜਵਾਹ ਦੇ ਨਾਲ ਨਾਲ ਚੱਲਦਾ ਸੀ। ਇਹ ਰਸਤਾ ਇਨਾ ਖੁਲ੍ਹਾ ਨਹੀਂ ਸੀ ਅਤੇ ਬਾਰ ਬਾਰ ਟਰੈਫਿਕ ਰੁਕ ਜਾਂਦੀ ਸੀ। ਬਹੁਤ ਸਾਰੇ ਦੋਧੀਆਂ ਨੇ ਆਪਣੇ ਮੋਟਰਸਾਇਕਲ ਅਤੇ ਜੀਪਾਂ ਦੇ ਮਗਰ ਦੁੱਧ ਦੇ ਡਰਮ ਰੱਖੇ ਹੋਏ ਸਨ। ਉਹਨਾਂ ਦਾ ਪਹਿਰਾਵਾ ਬਿਲਕੁਲ ਅੰਮ੍ਰਿਤਸਰ ਦੋ ਲੋਕਾਂ ਦੇ ਪਹਿਰਾਵੇ ਨਾਲ ਮਿਲਦਾ ਸੀ, ਬੜਾ ਸਧਾਰਣ, ਚਿਟੀਆਂ ਚਾਦਰਾਂ, ਕਮੀਜਾਂ ਅਤੇ ਪਗੜੀਆਂ। ਜਦ ਅਸੀਂ ਯੂਨੀਅਨ ਕੌਂਸਿਲ 136 ਦੇ ਦਫਤਰ ਵਿਚ ਪਹੁੰਚੇ ਤਾਂ ਕਾਫੀ ਲੋਕ ਉਥੇ ਸਾਡਾ ਇੰਤਜਾਰ ਕਰ ਰਹੇ ਸਨ। ਕੁਝ ਦੇਰ ਭਾਸ਼ਨ ਹੋਏ ਅਤੇ ਉਸ ਤੋਂ ਬਾਅਦ ਅਸੀਂ ਚਾਹ ਪੀ ਰਹੇ ਸਾਂ ਤਾਂ ਮੈਂ ਦੂਰ ਖੜੋਤੇ ਇਕ ਬੜੇ ਹੀ ਸਧਾਰਨ ਪਹਿਰਾਵੇ ਵਾਲੇ ਬਜੁਰਗ ਵਿਅਕਤੀ ਅਤੇ ਉਸ ਦੇ ਨਾਲ ਇਕ ਔਰਤ ਨੂੰ ਖੜੇ ਵੇਖਿਆ। ਉਸ ਬਜੁਰਗ ਨੇ ਚਿੱਟੀ ਪੱਗੜੀ ਬੰਨੀ ਹੋਈ ਸੀ। ਉਹ ਮੇਰੇ ਕੋਲ ਆ ਗਿਆ ਅਤੇ ਪੁੱਛਣ ਲੱਗਾ ''ਸਰਦਾਰ ਜੀ ਕੀ ਹਾਲ ਹੈ? ਕਿਥੋਂ ਆਏ ਹੋ? ਮੇਰੇ ਦੱਸਣ ਤੋਂ ਬਾਅਦ ਕਹਿਣ ਲੱਗਾ, ਮੈਂ ਤੁਹਾਡੇ ਨਾਲ ਇਕ ਗੱਲ ਕਰਨੀ ਹੈ ਅਤੇ ਮੈਂ ਉਸ ਨਾਲ ਥੋੜਾ ਜਿਹਾ ਪਰਲੀ ਤਰਫ ਹੋ ਗਿਆ। ਸਾਡੇ ਮਗਰ ਹੀ ਉਹ ਔਰਤ ਵੀ ਸਾਡੇ ਕੋਲ ਆ ਕੇ ਖੜੀ ਹੋ ਗਈ, ਉਸ ਨੇ ਦਸਿਆ ਕਿ ਉਹ ਉਸਦੀ ਭੈਣ ਹੈ। ਫਿਰਉਹ ਕਹਿਣ ਲੱਗਾ ''ਸਰਦਾਰ ਜੀ ਫਿਰੋਜਪੁਰ ਜਿਲ੍ਹੇ ਵਿਚ ਕਦੀ ਗਏ ਹੋ?''
''ਹਾਂ ਹਾਂ ਕਈ ਵਾਰ ਗਏ ਹਾਂ'' ਮੈਂ ਉਸਨੂੰ ਦਸਿਆ।
ਸਾਡਾ ਪਿੰਡ ਫਿਰੋਜਪੁਰ ਜਿਲ੍ਹੇ ਵਿਚ ਸੀ, ਉਥੇ ਇਕ ਬੂਟੇ ਨਾਲ ਪਿੰਡ ਹੈ, ਰੇਲ ਦਾ ਸਟੇਸ਼ਨ ਹੈ'', ਉਹ ਦਸ ਰਿਹਾ ਸੀ, ''ਹਾਂ ਉਸ ਦੇ ਨਜਦੀਕ ਸਾਡਾ ਪਿੰਡ ਸੀ, ਮੇਰਾ ਭਰਾ ਉਥੇ ਰਹਿ ਗਿਆ ਸੀ ਅਤੇ ਉਹ ਉਧਰ ਹੀ ਵਸ ਗਿਆ ਹੈ, ਅਸਲ ਵਿਚ ਵੰਡ ਦੇ ਸਮੇਂ ਉਹ ਗੁਆਚ ਗਿਆ ਸੀ''। ਉਸ ਤੋਂ ਬਾਅਦ ਉਸ ਦਾ ਗਲਾ ਭਰ ਗਿਆ ਅਤੇ ਉਸਦੇ ਅਥਰੂ ਨਿਕਲ ਆਏ, ਮੈਂ ਉਸ ਦਾ ਹਾਲਤ ਵੇਖ ਕੇ ਅਜੀਬ ਸਥਿਤੀ ਵਿਚ ਸਾਂ। ਕੀ ਤੁਸੀਂ ਉਸ ਨੂੰ ਕਦੀ ਦੋਬਾਰਾ ਮਿਲੇ ਹੋ?'' ਮੈਂ ਪੁੱਛਿਆ।
''ਅਸੀਂ ਤਾਂ ਸਮਝਦੇ ਸਾਂ ਕਿ ਉਹ ਮਾਰਿਆ ਗਿਆ ਹੋਵੇਗਾ, ਪਰ ਬੜੇ ਚਿਰ ਬਾਅਦ ਉਸਦਾ ਪਤਾ ਲੱਗਾ ਅਸੀਂ ਤਾਂ ਹੁਣ ਕਈ ਵਾਰ ਉਸ ਨੂੰ ਮਿਲਣ ਵੀ ਗਏ ਹਾਂ। ਉਸਨੇ ਮਜਹਬ ਬਦਲ ਲਿਆ ਸੀ'' ਉਸਦੀ ਭੈਣ ਨੇ ਜੁਆਬ ਦਿੱਤਾ। ਦੂਸਰੀ ਡੈਲੀਗੇਸ਼ਨ ਦੇ ਮੈਂਬਰ ਮੈਨੂੰ ਅਵਾਜਾਂ ਮਾਰ ਰਹੇ ਸਨ।
ਮੈਂ ਉਸ ਬਜੁਰਗ ਦੇ ਵਗਦੇ ਹੋਏ ਅਥਰੂਆਂ ਵੱਲ ਵੇਖ ਰਿਹਾ ਸਾਂ ਜਦ ਮੈਂ ਉਹਨਾਂ ਕੋਲੋਂ ਬਸ ਵਲ ਨੂੰ ਆਉਣ ਲੱਗਾ ਤਾ ਉਸਦੀ ਭੈਣ ਕਹਿਣ ਲੱਗੀ ''ਤੁਹਾਡੀ ਪਗੜੀ ਕਰ ਕੇ ਮੈਂ ਤੁਹਾਨੂੰ ਪਹਿਚਾਣ ਲਿਆ ਹੈ। ਤੁਸੀਂ ਤਾਂ ਮੇਰੇ ਵੀਰ ਵਰਗੇ ਲਗਦੇ ਹੋ'' ਉਹਨਾਂ ਦੋਵਾਂ ਭੈਣ, ਭਰਾ ਨੇ ਮੈਨੂੰ ਜਫੀ ਪਾ ਲਈ ''ਠੀਕ ਹੈ ਜਾਓ, ਤੁਹਾਨੂੰ ਅਵਾਜਾਂ ਮਾਰ ਰਹੇ ਨੇ, ਖੁਦਾ ਕਰੇ ਸੁਖ ਸਾਂਦ ਰਹੇ ਅਤੇ ਇਸੇ ਤਰ੍ਹਾਂ ਹੀ ਮਿਲਦੇ ਰਹੀਏ''।
ਅਸੀਂ ਬਸ ਵਿਚ ਹੋਟਲ ਵਲ ਚਲ ਪਏ। ਬਸ ਵਿਚ ਵੀ ਮੇਰਾ ਧਿਆਨ ਉਹਨਾਂ ਭੈਣਾਂ ਭਰਾਵਾਂ ਦੀ ਤਰਫ ਸੀ ਫਿਰ ਮੈਨੂੰ ਮੇਰੇ ਇਕ ਰਿਸ਼ਤੇਦਾਰ ਦੀ ਦਸੀ ਹੋਈ ਗਲ ਯਾਦ ਆ ਰਹੀ ਸੀ ਜਿਸਨੇ ਦਸਿਆ ਸੀ ਕਿ ਇਕ ਵਾਰ ਜਦੋਂ ਉਹ ਵੀਜਾ ਲੈ ਕੇ ਸ਼ੇਖੂਪੁਰੇ ਗਿਆ ਸੀ ਤਾਂ ਜਿਸ ਘਰ ਵਿਚ ਮੈਂ ਗਿਆ, ਉਥੇ ਇਕ ਲੜਕਾ ਮੇਰੇ ਕੋਲ ਆਇਆ ਅਤੇ ਕਹਿਣ ਲੱਗਾ, ''ਮਾਮਾ ਜੀ ਸਤਿ ਸ਼੍ਰੀ ਅਕਾਲ'' ਮੈਂ ਉਸਦੇ ਮਾਮਾ ਜੀ ਅਤੇ ਸਤਿ ਸ਼੍ਰੀ ਅਕਾਲ ਕਹਿਣ ਤੋਂ ਹੈਰਾਨ ਸਾਂ ਤਾਂ ਉਹ ਕਹਿਣ ਲੱਗਾ, ''ਤੁਹਾਨੂੰ ਸਾਹਮਣੇ ਘਰ ਮੇਰੀ ਅੰਮਾ ਬੁਲਾ ਰਹੀ ਹੈ'' ਮੈਂ ਉਹਨਾਂ ਘਰ ਵਾਲਿਆਂ ਤੋਂ ਪੁਛ ਕੇ ਉਹਨਾਂ ਦੇ ਘਰ ਗਿਆ। ਉਸ ਔਰਤ ਨੇ ਵੀ ਮੈਨੂੰ ਬੜੇ ਸਤਿਕਾਰ ਨਾਲ ਬੈਠਣ ਲਈ ਕਿਹਾ ਅਤੇ ਲੜਕੀ ਨੂੰ ਲੱਸੀ ਲੈਣ ਲਈ ਭੇਜਿਆ।
ਉਹ ਦੱਸਣ ਲੱਗੀ ''ਜਦ ਰੌਲੇ ਪਏ ਸਨ ਤਾਂ ਮੇਰਾ ਇਹ ਖਾਵੰਦ ਮੈਨੂੰ ਚੁਕ ਕੇ ਸਿੱਧਾ ਇਥੇ ਲੈ ਆਇਆ ਸੀ। ਉਸ ਵਕਤ ਮੇਰੀ ਸੁੱਧ ਬੁੱਧ ਵੀ ਗੁਆਚ ਚੁੱਕੀ ਸੀ। ਮੈਨੂੰ ਕੁਝ ਸਮਝ ਨਹੀਂ ਸੀ ਆ ਰਿਹਾ ਕਿ ਇਹ ਕੀ ਬਿਪਤਾ ਪੈ ਗਈ ਹੈ। ਸਾਡੇ ਪਿੰਡ ਵਿਚ ਤਾਂ ਸਿੱਖ, ਹਿੰਦੂ, ਮੁਸਲਮਾਨ ਬੜੇ ਪਿਆਰ ਮੁਹੱਬਤ ਨਾਲ ਰਹਿ ਰਹੇ ਸਨ, ਕੀ ਹੋਇਆ ਇਹ ਤਾਂ ਮੇਰੀ ਉਸ ਵੇਲੇ ਦੀ ਸਮਝ ਤੋਂ ਵੀ ਬਾਹਰ ਸੀ। ਪਰ ਇਸ ਨੇ ਮੈਨੂੰ ਪੂਰਾ ਸਤਿਕਾਰ ਦਿੱਤਾ ਅਤੇ ਕੋਈ ਮਹੀਨਾ ਬਾਦ ਮੇਰੇ ਨਾਲ ਨਿਕਾਹ ਕਰਾ ਲਿਆ। ਮੈਨੂੰ ਆਪਣੇ ਮਾਂ ਬਾਪ, ਭੈਣ-ਭਰਾ, ਸਭ ਯਾਦ ਆਉਂਦੇ ਸਨ ਪਰ ਮੈਂ ਇਕ ਕੈਦੀ ਵਾਲੀ ਜਿੰਦਗੀ ਬਿਤਾ ਰਹੀ ਸੀ। ਮੈਂ ਬੇਬਸ ਸਾਂ। ਨਿਕਾਹ ਤੋਂ ਬਾਅਦ ਮੈਂ ਇੰਨਾ ਦੀ ਪਤਨੀ ਬਣ ਗਈ। ਇਸ ਵਕਤ ਭਾਵੇਂ ਦੁਨੀਆਂ ਦੇ ਸਭ ਸੁਖ ਅਰਾਮ ਮੇਰੇ ਕੋਲ ਹਨ ਪਰ ਅਜੇ ਵੀ ਮੈਨੂੰ ਮਾਂ, ਬਾਪ, ਭੈਣ, ਪਰਾ ਦੀ ਯਾਦ ਸ਼ਾਇਦ ਹੀ ਕੋਈ ਦਿਨ ਹੋਵੇ ਜਦੋਂ ਨਾ ਆਉਂਦੀ ਹੋਵੇ। ਹੁਣ ਜਦੋਂ ਕਿ ਮੈਂ ਇਸ ਪਰਿਵਾਰ ਅਤੇ ਰਿਸ਼ਤੇਦਾਰਾਂ ਵਿਚ ਰਚ ਮਿਚ ਗਈ ਹਾਂ ਭੈਣਾਂ ਭਰਾਵਾਂ ਨੂੰ ਮਿਲਣ ਦੀ ਖਾਹਿਸ਼ ਉਸ ਤਰ੍ਹਾਂ ਹੀ ਹੈ। ਬੜੀ ਖੋਜ ਤੋਂ ਬਾਅਦ ਪਤਾ ਲੱਗਾ ਹੈ ਕਿ ਸਾਡਾ ਪਰਿਵਾਰ ਗੁਰਦਾਸਪੁਰ ਜਿਲ੍ਹੇ ਦੇ ਇਕ ਪਿੰਡ ਵਿਚ ਵਸ ਗਏ ਸਨ। ਉਸ ਨੇ ਉਹਨਾਂ ਦੇ ਨਾਂ ਅਤੇ ਪਤੇ ਦਸੇ ਅਤੇ ਇੰਨਾਂ ਹੀ ਕਿਹਾ ਕਿ ਮੇਰੇ ਬਾਪ ਅਤੇ ਪਰਿਵਾਰ ਨੂੰ ਸਿਰਫ ਇੰਨਾ ਹੀ ਸੁਨੇਹਾ ਪਹੁੰਚਾ ਦੇਣਾ ਕਿ ਮੈਂ ਠੀਕ ਠਾਕ ਹਾਂ। ਉਹਨਾਂ ਨੂੰ ਮੇਰੇ ਵਿਛੋੜੇ ਦਾ ਕਿੰਨਾ ਦੁਖ ਹੋਇਆ ਹੋਵੇਗਾ ਇਹ ਤਾਂ ਸਿਰਫ ਮੈਂ ਹੀ ਮਹਿਸੂਸ ਕਰ ਸਕਦੀ ਹਾਂ ਅਤੇ ਅਜ ਸਦੀਆਂ ਬਾਦ ਮੈਂ ਕਿਸੇ ਸਿੱਖ ਭਰਾ ਨੂੰ ਵੇਖ ਰਹੀ ਹਾਂ ਅਤੇ ਇਸੇ ਨਾਤੇ ਹੀ ਇਹ ਸੁਨੇਹਾ ਦੇ ਰਹੀ ਹਾਂ ਕਿ ਮੇਰੇ ਪਰਿਵਾਰ ਤੋਂ ਮੇਰੇ ਬਾਰੇ ਸਾਰੇ ਫਿਕਰ ਦੂਰ ਕਰਾਉਣਾ। ਤੁਹਾਡਾ ਬੜਾ ਅਹਿਸਾਨ ਹੋਵੇਗਾ।''
ਮੇਰੇ ਰਿਸ਼ਤੇਦਾਰ ਨੇ ਮੈਨੂੰ ਦਸਿਆ ਸੀ ਕਿ ਮੈਂ ਉਸ ਔਰਤ ਦਾ ਸੁਨੇਹਾ ਉਹਨਾਂ ਦੇ ਦਸੇ ਪਿੰਡ ਦੇਣ ਗਿਆ, ਉਸਦੇ ਭਰਾ ਮਿਲੇ ਵੀ ਅਤੇ ਉਸਦੇ ਭਰਾਵਾਂ ਨੇ ਇਹ ਵੀ ਦਸਿਆ ਕਿ ਉਸਦੇ ਮਾਂ ਬਾਪ ਦੀ ਮੌਤ ਸਿਰਫ ਉਸ ਲੜਕੀ ਦੇ ਵਿਛੋੜੇ ਕਾਰਨ ਵੰਡ ਤੋਂ ਛੇਤੀ ਬਾਅਦ ਹੀ ਹੋ ਗਈ ਸੀ। ਉਹਨਾਂ ਦੀ ਮਾਂ ਦੀਆਂ ਅੱਖਾਂ ਸਿਰਫ ਇਸ ਲਈ ਬੰਦ ਹੋਈਆਂ ਸਨ ਕਿ ਉਸ ਦਾ ਰੋਣਾ ਹੀ ਨਹੀਂ ਸੀ ਮੁਕਦਾ ਅਤੇ ਬਾਪ ਤਾਂ ਤਕਰੀਬਨ ਸੁੱਧ-ਬੁੱਧ ਹੀ ਗਵਾ ਚੁਕਾ ਸੀ।
ਇਹ ਤਾਂ ਹਜਾਰਾਂ ਪਰਿਵਾਰਾਂ ਨਾਲ ਬੀਤਿਆ ਸੀ ਪਰ ਮੈਨੂੰ ਆਪਣੇ ਪਿੰਡ ਵਾਲੀ ਜੋਗਿੰਦਰ ਕੌਰ ਯਾਦ ਆ ਰਹੀ ਸੀ ਜਿਸ ਨੂੰ ਤਾਂ ਪਦਾਰਥਿਕ ਸੁਖ ਵੀ ਨਹੀਂ ਸਨ ਮਿਲੇ, ਉਸ ਦੀ ਕਹਾਣੀ ਇਸ ਤੋਂ ਕਿੰਨੀ ਵੱਖਰੀ ਸੀ।
ਹੁਣ ਤਾਂ ਜੋਗਿੰਦਰ ਕੌਰ ਨੂੰ ਆਪਣੇ ਪਰਿਵਾਰ ਦੇ ਜੀਆਂ ਦੇ ਨਾਂ ਵੀ ਭੁਲਣ ਲਗ ਪਏ ਸਨ ਪਰ ਉਹ ਨਾ ਤਾਂ ਬਾਪ ਨੂੰ, ਨਾ ਮਾਂ ਨੂੰ, ਨਾ ਭਰਾ ਅਤੇ ਨਾ ਆਪਣੀ ਭੈਣ ਨੂੰ ਭੁਲੀ ਸੀ। ਭੈਣਾਂ-ਭਰਾਵਾਂ ਵਿਚ ਉਹ ਸਭ ਤੋਂ ਵੱਡੀ ਸੀ। ਉਸਦਾ ਬਾਪ ਜਦੋਂ ਵੀ ਸ਼ਹਿਰ ਜਾਂਦਾ ਉਹਨਾਂ ਲਈ ਕੋਈ ਨਾ ਕੋਈ ਨਵੀਂ ਸੁਗਾਤ ਲੈ ਕੇ ਆਉਂਦਾ ਸੀ। ਪਰ ਵੰਡ ਦੇ ਸਮੇਂ ਉਸਦੇ ਬਾਪ ਅਤੇ ਭਰਾ ਦਾ ਕਤਲ, ਉਸਦੀ ਭੈਣ ਨੂੰ ਉਸਦੇ ਸਾਹਮਣੇ ਘੋੜੀ ਤੇ ਬਿਠਾ ਕੇ ਲੈ ਜਾਣ ਦਾ ਸੀਨ ਅਤੇ ਉਸਦੀ ਛੋਟੀ ਭੈਣ ਦੀਆਂ ਚੀਕਾਂ ਅਜੇ ਵੀ ਉਸ ਨੂੰ ਸੁਪਨੇ ਵਿਚ ਉਸ ਤਰ੍ਹਾਂ ਹੀ ਸੁਣਦੀਆਂ ਹਨ ਜਿਸ ਤਰ੍ਹਾਂ ਉਹ ਘਟਨਾ ਕਈ ਸਾਲ ਪਹਿਲਾਂ ਬੀਤੀ ਸੀ। ਉਸ ਨੂੰ ਤਾਂ ਹੁਣ ਇਹ ਵੀ ਨਹੀਂ ਸੀ ਪਤਾ ਕਿ ਉਸਦੀ ਮਾਂ ਅਤੇ ਭੈਣ ਕਿਤੇ ਜਿਉਂਦੀਆਂ ਵੀ ਹਨ ਕਿ ਨਹੀਂ। ਉਸ ਦੇ ਸਾਹਮਣੇ ਹਨੇਰਾ ਹੀ ਹਨੇਰਾ ਸੀ, ਉਸਨੇ ਤਾਂ ਕਈ ਦਿਨ ਕੁਝ ਵੀ ਨਹੀਂ ਸੀ ਖਾਧਾ ਅਤੇ ਉਸ ਨੂੰ ਕਈ ਦਿਨ ਪਹਿਰੇ ਦੇ ਅਧੀਨ ਇਕ ਹੀ ਕਮਰੇ ਵਿਚ ਬੰਦ ਰਖਿਆ ਗਿਆ ਸੀ।
ਕਈ ਮਹੀਨਿਆਂ ਬਾਅਦ ਉਸ ਨੂੰ ਇਕ ਵਿਅਕਤੀ ਕੋਲ ਵੇਚ ਦਿੱਤਾ ਗਿਆ ਸੀ ਜੋ ਕਾਫੀ ਵੱਡੀ ਉਮਰ ਦਾ ਸੀ ਅਤੇ ਉਸਦੀ ਪਤਨੀ ਮਰ ਚੁੱਕੀ ਸੀ ਪਰ ਉਸਦੇ ਦੋ ਲੜਕੇ ਅਤੇ ਇਕ ਲੜਕੀ ਸੀ ਜੋ ਤਕਰੀਬਨ ਉਸ ਦੀ ਉਮਰ ਦੀ ਹੀ ਸੀ। ਪਰ ਹੁਣ ਉਹ ਮੰਦਰ ਜਾਣ ਲੱਗ ਪਈ ਸੀ ਉਹ ਭਜਨ ਵੀ ਗਾਉਣਾ ਜਾਣਦੀ ਸੀ। ਮੰਦਰ ਜਾਣਾ ਉਸ ਦਾ ਨਿਤ ਦਾ ਕੰਮ ਬਣ ਗਿਆ ਸੀ। ਉਹ ਹੁਣ ਮੁਸਲਿਮ ਰੀਤੀ ਰਿਵਾਜ ਭੁਲਦੀ ਜਾ ਰਹੀ ਸੀ। ਜਿੰਨਾ ਚਿਰ ਉਹ ਮੰਦਰ ਰਹਿੰਦੀ ਉਸ ਨੂੰ ਕੁਝ ਸਾਂਤੀ ਵੀ ਮਿਲਦੀ ਪਰ ਕੋਈ 6 ਸਾਲ ਉਥੇ ਰਹਿਣ ਤੋਂ ਬਾਅਦ ਉਸ ਆਦਮੀ ਨੇ ਉਸ ਨੂੰ ਘਰੋਂ ਕੱਢ ਦਿੱਤਾ ਅਤੇ ਸਾਡੇ ਪਿੰਡ ਦੇ ਬਚਿੱਤਰ ਸਿੰਘ ਨੇ ਉਸ ਨੂੰ ਆਪਣੇ ਘਰ ਲੈ ਆਂਦਾ। ਬਚਿੱਤਰ ਸਿੰਘ ਦੇ ਪਹਿਲਾਂ ਹੀ ਕਾਫੀ ਸਿਆਣੇ ਲੜਕੇ, ਲੜਕੀਆਂ ਅਤੇ ਪਤਨੀ ਸੀ। ਉਹ ਉਸ ਔਰਤ ਨੂੰ ਬਹੁਤ ਮਾੜਾ ਸਮਝਦੇ ਸਨ। ਬਚਿੱਤਰ ਸਿੰਘ ਨੇ ਹੁਣ ਉਸ ਦਾ ਨਾਂ ਜੋਗਿੰਦਰ ਕਰ ਰੱਖ ਦਿੱਤਾ। ਹੁਣ ਵੰਡ ਹੋਈ ਨੂੰ 8 ਸਾਲ ਹੋ ਗਏ ਸਨ ਉਹ ਆਪਣਾ ਪਿਛੋਕੜ ਭੁਲਾਉਣ ਦੀ ਕੋਸ਼ਿਸ਼ ਤਾਂ ਕਰਦੀ ਪਰ ਉਹ ਬੀਤਿਆ ਸਮਾਂ ਭੁਲਦਾ ਨਹੀਂ ਸੀ। ਹੁਣ ਉਹ ਗੁਰਦੁਆਰੇ ਜਾਣ ਲੱਗ ਪਈ। ਉਸ ਨੇ ਲੰਗਰ ਦੀ ਸੇਵਾ ਕਰਨੀ, ਸਫਾਈ ਕਰਨੀ, ਭਾਂਡੇ ਮਾਂਜਣੇ, ਉਸਨੇ ਸਿੱਖੀ ਰਹੁ ਰੀਤਾਂ ਸਿਖ ਲਈਆਂ ਸਨ, ਪਾਠ ਕਰਨਾ ਸਿਖਿਆ, ਗੁਰਪੂਰਬ ਦੇ ਦਿਨਾਂ ਵਿਚ ਉਹ ਪ੍ਰਭਾਤ ਫੇਰੀਆਂ ਤੇ ਜਾਣਾ ਅਤੇ ਉਸ ਦਿਨ ਕੁਝ ਜਿਆਦਾ ਹੀ ਸੁਅੱਖਤੇ ਉਠ ਕੇ ਆਪਣੇ ਪਤੀ ਲਈ ਚਾਹ ਬਨਾਉਣੀ। ਹੁਣ ਉਹ ਹਰ ਤਰ੍ਹਾਂ ਦੀਆਂ ਸਿੱਖ ਧਾਰਮਿਕ ਰਸਮਾਂ ਤੋਂ ਜਾਣੂ ਹੋ ਚੁੱਕੀ ਸੀ ਪਰ ਉਸ ਦੀ ਆਪਣੇ ਪਤੀ ਕੋਲ ਇਕ ਹੀ ਬੇਨਤੀ ਸੀ ਕਿ ਉਹ ਹੁਣ ਉਸ ਨੂੰ ਘਰੋਂ ਨਾ ਕੱਢੇ ਅਤੇ ਉਹ ਹੁਣ ਉਥੇ ਹੀ ਰਹੇ, ਉਹ ਕਹਿੰਦੀ ਹੁੰਦੀ ਸੀ, ਉਹ ਹੁਣ ਥੱਕ ਚੁੱਕੀ ਹੈ। 
ਉਹ ਆਪਣੇ ਗੁਆਂਢ ਦੇ ਬੱਚਿਆਂ ਨੂੰ ਬਹੁਤ ਪਿਆਰ ਕਰਦੀ ਸੀ, ਉਹਨਾਂ ਦੇ ਮੂੰਹ ਚੁੰਮਦੀ, ਉਹਨਾਂ ਦੇ ਵਾਲਾਂ ਵਿਚ ਹੱਥ ਫੇਰਦੀ ਅਤੇ ਵਾਲ ਠੀਕ ਕਰਦੀ, ਘਰੋਂ ਕਈ ਚੀ॥ਾਂ ਬੱਚਿਆਂ ਨੂੰ ਦਿੰਦੀ। ਜਦ ਕਦੀ ਮੇਲੇ ਜਾਂ ਸ਼ਹਿਰ ਜਾਂਦੀ ਤਾਂ ਕੋਈ ਨਾ ਕੋਈ ਚੀਜ ਬਚਿਆਂ ਲਈ ਲੈ ਆਉਂਦੀ। ਪਰ ਪਤਾ ਨਹੀਂ ਕਿਉਂ, ਉਹਨਾਂ ਬਚਿਆਂ ਦੀਆਂ ਮਾਵਾਂ ਉਸ ਵਲੋਂ ਦਿਤੀਆਂ ਚੀਜਾਂ ਨੂੰ ਵਾਪਿਸ ਉਸ ਦੇ ਘਰ ਮੋੜ ਦਿੰਦੇ। ਮਾਵਾਂ ਆਪਣੇ ਬਚਿਆਂ ਨੂੰ ਤਾਕੀਦ ਕਰਦੀਆਂ ਰਹਿੰਦੀਆਂ ਜੋਗਿੰਦਰ ਕੌਰ ਕੋਲੋਂ ਕੁਝ ਨਾ ਖਾਇਓ, ਉਹ ਮੁਸਲਮਾਨੀ ਹੈ, ਜਦੋਂ ਉਸ ਨੂੰ ਬਚਿਆਂ ਕੋਲੋਂ ਹੀ ਇਨ੍ਹਾਂ ਗੱਲਾਂ ਦਾ ਪਤਾ ਲੱਗ ਜਾਂਦਾ ਤਾਂ ਉਹ ਅੱਖਾਂ ਬੰਦ ਕਰ ਕੇ ਘੰਟਿਆਂ ਬਧੀ ਰਾਤ ਹੋਣ ਤਕ ਲੰਮੀ ਪਈ ਰਹਿੰਦੀ। ਪਰ ਫਿਰ ਵੀ ਅਗਲੇ ਦਿਨ ਉਹ ਧਾਰਮਿਕ ਰਸਮਾਂ ਪੂਰੀਆਂ ਕਰਦੀ ਅਤੇ ਕੰਮ ਵਿਚ ਇਸ ਲਈ ਰੁਝ ਜਾਂਦੀ ਤਾਂ ਕਿ ਉਹ ਆਪਣਾ ਭੂਤ ਕਾਲ ਸਭ ਭੁਲ ਜਾਵੇ।
ਪਰ ਅਚਾਨਕ ਹੀ ਵੰਡ ਤੋਂ 8-9 ਸਾਲ ਬਾਅਦ ਉਸਦੀ ਬਜੁਰਗ ਮਾਂ ਪਾਕਿਸਤਾਨ ਤੋਂ ਲੱਭਦੀ ਲੱਭਦੀ ਉਸ ਕੋਲ ਪਹੁੰਚ ਗਈ, ਹੁਣ ਉਹ ਉਸ ਨੂੰ ਆਪਣੇ ਕੋਲ ਖੜਨਾ ਚਾਹੁੰਦੀ ਸੀ। ਉਹ ਉਸਦੀ ਭੈਣ ਨੂੰ ਵੀ ਮਿਲ ਕੇ ਆਈ ਸੀ, ਜੋ ਉਸ ਤੋਂ ਸਿਰਫ 8-10 ਕਿਲੋਮੀਟਰ ਦੂਰ ਇਕ ਹਿੰਦੂ ਪਰਿਵਾਰ ਵਿਚ ਰਹਿੰਦੀ ਸੀ। ਉਸਦੀ ਮਾਂ ਭਾਵੇਂ ਬਜੁਰਗ ਹੋ ਚੁਕੀ ਸੀ। ਖਾਵੰਦ ਅਤੇ ਲੜਕੇ ਦੇ ਕਤਲ ਤੋਂ ਬਾਅਦ ਉਸਨੇ ਪਾਕਿਸਤਾਨ ਵਿਚ ਵੱਡੀਆਂ ਮੁਸੀਬਤਾਂ ਦਾ ਸਾਹਮਣਾ ਕੀਤਾ ਸੀ ਪਰ ਉਸ ਦੀ ਕਿੰਨੀ ਹਿੰਮਤ ਸੀ। ਉਹ ਪਾਸਪੋਰਟ ਬਣਾ ਕੇ ਇੰਨਾ ਬਚੀਆਂ ਨੂੰ ਲੱਭਣ ਇਸ ਉਮਰ ਵਿਚ ਆਈ ਸੀ। ਪਰ ਨਾਂ ਤਾਂ ਇਹ ਹੁਣ ਜਾਣਾ ਚਾਹੁੰਦੀਆਂ ਸਨ ਨਾ ਇਹ ਸੰਭਵ ਵੀ ਲਗਦਾ ਸੀ ਅਤੇ ਨਾ ਉਹਨਾਂ ਦੀ ਮਾਂ ਇਧਰ ਰਹਿ ਸਕਦੀ ਸੀ। ਉਹ ਤਾਂ ਜਾਇਦਾਦ ਨੂੰ ਛੱਡ ਕੇ ਵੀ ਉਹਨਾਂ ਕੋਲ ਰਹਿਣ ਲਈ ਤਿਆਰ ਸੀ ਪਰ ਇਹ ਵੀ ਸੰਭਵ ਨਹੀਂ ਸੀ ਲਗਦਾ। ਉਸਦਾ ਵੀਜਾ ਕੁਝ ਕੁ ਦਿਨਾਂ ਦਾ ਸੀ ਅਤੇ ਉਸ ਨੂੰ ਵਾਪਿਸ ਜਾਣਾ ਪੈਂਦਾ ਸੀ। ਉਸਨੇ ਆਪਣਾ ਪਤਾ ਦਿਤਾ ਅਤੇ ਇਸ ਦੋਚਿਤੀ ਵਿਚ ਫਿਰ ਆਉਣ ਦੇ ਖਿਆਲ ਨਾਲ ਵਾਪਿਸ ਚਲੀ ਗਈ। ਜਦੋਂ ਇਨਾਂ ਨੇ ਉਸਦੇ ਪਤੇ ਤੇ ਖਤ ਲਿਖੇ ਤਾਂ ਪਤਾ ਲਗਾ ਕਿ ਇਥੋਂ ਜਾਣ ਤੋਂ ਦੋ ਮਹੀਨੇ ਬਾਅਦ ਹੀ ਉਸਦੀ ਮੌਤ ਹੋ ਗਈ ਸੀ।
ਦੋ ਸਾਲ ਬਾਅਦ ਬਚਿੱਤਰ ਸਿੰਘ ਬਿਮਾਰ ਹੋਇਆ ਤੇ ਮਰ ਗਿਆ, ਉਸਦੇ ਲੜਕਿਆਂ, ਲੜਕੀਆਂ, ਨੂੰਹਾਂ ਜਵਾਈਆਂ ਨੇ ਰਾਤ ਤੋਂ ਪਹਿਲਾਂ ਜੋਗਿੰਦਰ ਕੌਰ ਨੂੰ ਘਰੋਂ ਕੱਢ ਦਿੱਤਾ ਅਤੇ ਉਸ ਨੇ ਗੁਰਦਵਾਰੇ ਰਹਿਣਾ ਸ਼ੁਰੂ ਕਰ ਦਿੱਤਾ, ਉਹ ਪਾਗਲ ਹੋ ਗਈ ਸੀ ਇਹ ਸਭ ਗੱਲਾਂ ਮੇਰੇ ਦਿਮਾਗ ਵਿਚ ਫਿਲਮ ਵਾਂਗ ਘੁੰਮ ਰਹੀਆਂ ਸਨ।
ਜਦੋਂ ਬਸ ਦੇ ਡਰਾਇਵਰ ਮਿਸਟਰ ਨਿਸਾਰ ਨੇ ਮੈਨੂੰ ਯਾਦ ਕਰਵਾਇਆ ਸਰਦਾਰ ਜੀ ਕੀ ਗਲ ਹੈ, ਉਤਰਨਾ ਨਹੀਂ ਕਿਥੇ ਗਵਾਚ ਗਏ ਹੋ? ਬਸ ਹੋਟਲ ਦੇ ਸਾਹਮਣੇ ਖੜੀ ਸੀ, ਮੇਰੇ ਤੋਂ ਸਿਵਾ ਬਾਕੀ ਸਭ ਬਸ ਤੋਂ ਉਤਰ ਚੁੱਕੇ ਸਨ ਅਤੇ ਠੀਕ ਹੀ ਮੈਂ ਗੁਆਚਿਆ ਹੋਇਆ ਸਾਂ ਉਹਨਾਂ ਹਜਾਰਾਂ ਬਦਨਸੀਬ ਪ੍ਰੀਵਾਰਾਂ ਦੀ ਮਨੋਵਿਗਿਆਨਿਕ ਸੋਚ ਵਿਚ, ਜਿਸਦਾ ਉਹਨਾਂ ਨੂੰ ਮਰਣ ਤਕ ਸਾਹਮਣਾ ਕਰਨਾ ਪਿਆ। ਵਾਹਗੇ ਵਾਲੀ ਲਕੀਰ
ਵੰਡ ਨੇ ਧਰਮ ਵੀ ਬਦਲ ਦਿਤੇ
ਡਾ. ਸ.ਸ. ਛੀਨਾ

ਜਦੋਂ ਬਸ ਦੇ ਡਰਾਇਵਰ ਮਿਸਟਰ ਨਿਸਾਰ ਨੇ ਮੈਨੂੰ ਯਾਦ ਕਰਵਾਇਆ ਸਰਦਾਰ ਜੀ ਕੀ ਗਲ ਹੈ, ਉਤਰਨਾ ਨਹੀਂ ਕਿਥੇ ਗਵਾਚ ਗਏ ਹੋ? ਬਸ ਹੋਟਲ ਦੇ ਸਾਹਮਣੇ ਖੜੀ ਸੀ, ਮੇਰੇ ਤੋਂ ਸਿਵਾ ਬਾਕੀ ਸਭ ਬਸ ਤੋਂ ਉਤਰ ਚੁੱਕੇ ਸਨ ਅਤੇ ਠੀਕ ਹੀ ਮੈਂ ਗੁਆਚਿਆ ਹੋਇਆ ਸਾਂ ਉਹਨਾਂ ਹਜਾਰਾਂ ਬਦਨਸੀਬ ਪ੍ਰੀਵਾਰਾਂ ਦੀ ਮਨੋਵਿਗਿਆਨਿਕ ਸੋਚ ਵਿਚ, ਜਿਸਦਾ ਉਹਨਾਂ ਨੂੰ ਮਰਣ ਤਕ ਸਾਹਮਣਾ ਕਰਨਾ ਪਿਆ।