charcha

HOME
PAGE

lyK

to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
 

 ਪਾਣੀ
ਗੁਰਨਾਮ ਗਿੱਲ (ਲੰਡਨ)


ਕਲੋਲਾਂ ਕਰਦੇ ਪਾਣੀ ਨੂੰ ਵੇਖਕੇ ਬੰਦਾ ਸੋਚਣ ਲਗਦਾ ਹੈ ਕਿ ਕਾਸ਼ ਉਹ ਵੀ ਇਸੇ ਤਰ੍ਹਾਂ ਮਚਲਦਾ ਹੋਇਆ ਮੌਜ-ਮਸਤੀ ਕਰ ਸਕੇ! ਪਾਣੀ ਦੀ ਨਾ ਕੋਈ ਜ਼ਾਤ ਹੈ ਨਾ ਮਜ੍ਹਬ, ਪਾਣੀ ਸਿਰਫ ਪਾਣੀ ਹੈ। ਇਹ ਗੱਲ ਵੱਖਰੀ ਹੈ ਕਿ ਕੁੱਝ ਸਿਰ-ਫਿਰੇ ਫਿਰਕੂ, ਪਾਣੀ ਨੂੰ ਮਟਕਿਆਂ ਵਿੱਚ ਕੈਦ ਕਰਕੇ, ਕਿਸੇ ਰੇਲਵੇ ਸਟੇਸ਼ਨ ਦੇ ਪਲੈਟਫਾਰਮ ਉਪੱਰ ਰੱਖ ਕੇ 'ਹਿੰਦੂ-ਪਾਣੀ' ਅਤੇ 'ਮੁਸਲਿਮ-ਪਾਣੀ' ਵਰਗੇ ਲੇਬਲ ਲਾ ਕੇ ਆਪਣੀ ਕਮੀਨੀ ਸੋਚ ਦਾ ਸਬੂਤ ਦੇ ਸਕਦੇ ਹਨ। ਪਾਣੀ ਜੀਵਨ ਦਾ ਪਰਤੀਕ ਹੈ। ਇਸਦੀ ਵਿਸ਼ਾਲਤਾ, ਉਦਾਰਤਾ ਅਤੇ ਬਖ਼ਸ਼ਸ਼ਾਂ ਬਾਰੇ ਬਿਆਨ ਕਰਨ ਲਈ ਸ਼ਬਦਾਂ ਦੀ ਥੁੜ ਮਹਿਸੂਸ ਹੋਣ ਲਗਦੀ ਹੈ। ਪਾਣੀ ਨਾਲ਼ ਸੰਬੰਧਿਤ ਇਹ ਗੱਲ ਵੀ ਜ਼ਿਕਰ-ਯੋਗ ਹੈ ਕਿ ਇਸ ਨੂੰ ਦੇਸਾਂ-ਪ੍ਰਦੇਸਾਂ ਦੀਆਂ ਸਰਹੱਦਾਂ 'ਚੋਂ ਗੁਜ਼ਰਨ ਦੀ ਅਜ਼ਾਦੀ ਹੈ। 

ਇਤਿਹਾਸ ਗਵਾਹ ਹੈ ਕਿ ਪਾਣੀ ਦੀ ਹੋਂਦ ਹੀ ਸਭਿੱਅਤਾਵਾਂ ਦੀ ਸਿਰਜਣਾ ਕਰਦੀ ਆਈ ਹੈ ਅਤੇ ਇਸ ਤੋਂ ਉਲਟ ਪਾਣੀ ਦੀ ਅਣਹੋਂਦ, ਹਮੇਸ਼ਾਂ ਸਭਿੱਅਤਾਵਾਂ ਦੀ ਬਰਬਾਦੀ ਜਾਂ ਉਜਾੜੇ ਦਾ ਕਾਰਣ ਬਣਦੀ ਰਹੀ ਹੈ। ਮਿਸਰ ਦੇ ਨਾਂ ਦੀ ਚਰਚਾ ਪਾਣੀ ਕਾਰਣ ਹੀ ਰਹੀ ਹੈ ਹਾਲਾਂ ਕਿ ਇਸ ਪਾਣੀ ਦਾ ਸਰੋਤ ਦੂਜੇ ਦੇਸ਼ਾਂ ਨਾਲ਼ ਸੰਬੰਧਿਤ ਹੈ, ਮਿਸਰ ਦਾ ਆਪਣਾ ਨਹੀਂ।
ਹਵਾ ਵਾਂਗ, ਪਾਣੀ ਵੀ ਇਸ ਸ੍ਰਿਸ਼ਟੀ ਦਾ ਜੀਵਨ ਦਾਤਾ ਹੈ। ਇਹ ਹਮੇਸ਼ਾ ਵਹਾਓ ਵਿੱਚ ਰਹਿੰਦਾ ਹੋਇਆ, ਆਪਣੇ ਰਸਤੇ, ਰੂਪ ਅਤੇ ਸਰੋਤ ਵੀ ਬਦਲਦਾ ਰਹਿੰਦਾ ਹੈ। ਧਰਤੀ ਦੇ ਕੁੱਲ ਪਾਣੀ ਦਾ ਲਗਪਗ 97।3% ਹਿੱਸਾ ਸਾਗਰਾਂ ਵਿੱਚ ਗਤੀਸ਼ੀਲ ਹੈ ਅਤੇ ਬਾਕੀ ਦਾ 2।7% ਗਲੇਸ਼ੀਅਰ, ਝੀਲਾਂ, ਦਰਿਆਵਾਂ 'ਤੇ ਧਰਤੀ ਦੇ ਹੇਠਾਂ ਰਚਿਆ ਹੋਇਆ ਮਿਲਦਾ ਹੈ। 
ਪਾਣੀ ਸਾਡੀ ਧਰਤੀ Aਪੱਰ ਸਭ ਤੋਂ ਵਧੇਰੇ ਬਲਪੂਰਵਕ ਸ਼ਕਤੀ ਹੈ। ਆਧੁਨਿਕ ਮਨੁੱਖ ਨੇ ਜੰਗਲ ਦੀ ਅੱਗ ਤੇ ਕਾਬੂ ਪਾਉਣਾ ਤਾਂ ਸਿੱਖ ਲਿਆ ਹੈ ਪਰ ਪਾਣੀ ਦੇ ਜ਼ੋਰ ਅੱਗੇ ਹਾਲੇ ਬੇਬੱਸ ਹੈ। ਜਿਵੇਂ ਸੂਰਜ ਜੀਵਨ ਦਿੰਦਾ ਹੈ ਪਰ ਕਦੇ-ਕਦਾਈਂ ਇਸਦਾ ਅਸਿਹ ਸੇਕ ਜੀਵਨ ਤਬਾਹ ਵੀ ਕਰ ਸਕਦਾ ਹੈ; ਇਸੇ ਤਰਾਂ੍ਹ ਇਹ ਗੱਲ ਪਾਣੀ ਤੇ ਵੀ ਲਾਗੂ ਹੋ ਸਕਦੀ ਹੈ। ਸਮੁੰਦਰੀ ਲਾਵਾ ਜਦੋਂ ਕਦੇ ਧਰਤੀ ਦਾ ਤਲ ਉਪੱਰ ਚੁੱਕਦਾ ਹੈ ਤਾਂ ਕਈ ਕਿਊਬਿਕ ਮੀਲ ਪਾਣੀ ਬੇਰੋਕ ਹੋ ਕੇ ਦੂਰ ਤੱਕ ਤਬਾਹੀ ਮਚਾ ਸਕਦਾ ਹੈ।
ਧਰਤੀ ਦਾ 71% ਹਿੱਸਾ ਪਾਣੀ ਨਾਲ਼ ਢਕਿਆ ਹੋਇਆ ਹੈ। ਸਮੁੰਦਰੀ ਪਾਣੀ ਸਿੱਧੇ ਤੌਰ ਤੇ ਪੀਣਯੋਗ ਨਹੀਂ ਹੈ ਪਰ ਅਸਿੱਧੇ ਤੌਰ ਤੇ ਅਸੀਂ ਇਸ ਨੂੰ ਪੀਂਦੇ ਵੀ ਹਾਂ। ਸਮੁੰਦਰੀ ਪਾਣੀ ਵਿੱਚ ਔਸਤਨ 3।45% ਸਲੂਣਾਪਨ ਪਾਇਆ ਜਾਂਦਾ ਹੈ। ਜਾਣੀ ਕਿ ਸੌ ਕਿੱਲੋ ਪਾਣੀ ਉਬਾਲਣ ਨਾਲ਼ ਸਾਢੇ ਕੁ ਤਿੰਨ ਕਿੱਲੋ ਲੂਣ ਹਾਸਿਲ ਹੋ ਸਕਦਾ ਹੈ। ਇਸ ਦਾ ਕਾਰਣ ਧਰਤੀ ਉਪੱਰਲੇ ਕਲੋਰੀਨ, ਸੋਡੀਅਮ ਤੇ ਕਈ ਤਰ੍ਹਾਂ ਦੀਆਂ ਗੈਸਾਂ ਕਾਰਬਨ ਡਾਇਆਕਸਾਈਡ ਆਦਿ ਤੱਤ ਪਹਾੜਾਂ ਤੋਂ ਘੁਲ਼ ਕੇ ਦਰਿਆਵਾਂ ਰਾਹੀਂ ਸਾਗਰਾਂ 'ਚ ਆ ਰਲ਼ਦੇ ਹਨ। ਇਹ ਸਲੂਣਾਪਨ ਹੀ ਹੈ ਜੋ ਸਮੁੰਦਰਾਂ ਨੂੰ ਜੰਮਣ ਨਹੀਂ ਦਿੰਦਾ।
ਹਰ ਸਾਲ ਤਕਰੀਬਨ ਸਾਗਰਾਂ ਦਾ 450,000 ਕਿਊਬਕ ਕਿਲੋਮੀਟਰ ਪਾਣੀ, ਭਾਫ ਬਣਕੇ ਬਦੱਲਾਂ ਵਿੱਚ ਉੜਨ ਲਗੱਦਾ ਹੈ ਅਤੇ ਜੋ ਫਿਰ ਹੌਲੀ-ਹੌਲੀ, ਬਾਰਸ਼ ਦਾ ਰੂਪ ਧਾਰਨ ਕਰਕੇ ਸਲੂਣੇਪਨ ਤੋਂ ਮੁਕਤ ਹੋ ਜਾਂਦਾ ਹੈ। ਇਸ ਤਰ੍ਹਾਂ ਇਹ ਸਾਡੇ ਲਈ ਪੀਣਯੋਗ ਹੋ ਜਾਂਦਾ ਹੈ। ਮੀਂਹ ਅਤੇ ਬਰਫਾਂ ਪਿਘਲਣ ਨਾਲ਼ ਇਹ ਪਾਣੀ ਜਦੋਂ ਦਰਿਆਵਾਂ ਰਾਹੀਂ ਸਾਗਰਾਂ ਵੱਲ ਵਾਪਸ ਪਰਤਦੇ ਹਨ ਤਾਂ ਹਰ ਸਾਲ ਆਪਣੇ ਨਾਲ 300 ਮਿਲੀਅਨ ਟੱਨ ਖਣਿਜ ਵਹਾ ਕੇ ਲੈ ਜਾਂਦੇ ਹਨ। ਭਾਰਤ ਦੇ ਮੇਘਾਲਿਆ ਪ੍ਰਾਂਤ ਵਿੱਚ ਚਿਰਾਪੂੰਜੀ ਵਿਖੇ  ਮੌਨਸੂਨ ਕਾਰਣ ਸਭ ਤੋਂ ਵੱਧ ਮੀਂਹ ਪੈਂਦਾ ਹੈ। 13 ਗਜ (38 ਫੁੱਟ) ਬਾਰਸ਼ ਅਪ੍ਰੈਲ ਤੋਂ ਸਤੰਬਰ ਵਿਚਕਾਰ ਹੁੰਦੀ ਹੈ ਪਰ ਸਭ ਤੋਂ ਵਧੇਰੇ ਜੁਲਾਈ ਦੇ ਮਹੀਨੇ ਵਿੱਚ। 10 ਫੁੱਟ ਬਾਰਸ਼ ਕੇਵਲ ਜੁਲਾਈ ਵਿਚ ਹੀ ਹੁੰਦੀ ਹੈ। ਇਸ ਦਾ ਪੁਰਾਤਨ ਨਾਮ 'ਸੋਹਰਾ' ਹੁੰਦਾ ਸੀ ਪਰ ਅੰਗਰੇਜ਼ਾਂ ਨੇ 'ਚੁਰਾ' ਉਚਾਰਨਾ ਸ਼ੁਰੂ ਕਰ ਦਿੱਤਾ ਸੀ, ਇਸ ਤਰ੍ਹਾਂ ਇਹ ਚਿਰਾਪੂੰਜੀ ਬਣ ਗਿਆ। ਹੁਣ ਮੇਘਾਲਿਆ  ਸਰਕਾਰ ਨੇ ਦੁਬਾਰਾ ਇਸ ਦਾ ਨਾਮ ਸੋਹਰਾ ਰੱਖ ਦਿੱਤਾ ਹੈ। ਬੰਗਾਲ ਦੀ ਖਾੜੀ 'ਚੋਂ ਭਾਰੀ ਮੌਨਸੂਨ ਕਾਰਣ ਜੋ ਉਪਜਾਊ ਮਿੱਟੀ ਰੁੜ ਜਾਂਦੀ ਹੈ, ਉਸਦਾ ਖੇਤੀ-ਵਾੜੀ ਨੂੰ ਬੜਾ ਨੁਕਸਾਨ ਹੁੰਦਾ ਹੈ। ਇਸ ਇਲਾਕੇ ਵਿੱਚ ਪੀਣ ਦੇ ਪਾਣੀ ਦੀ ਸ਼ਾਇਦ ਹਾਲੇ ਵੀ ਕਿਲੱਤ ਹੋਵੇ। ਇੱਕ ਜ਼ਮਾਨੇ ਵਿੱਚ ਮੌਨਸੂਨ ਦਾ ਇਹ ਪਾਣੀ ਪੱਕੇ ਖੂਹ ਜਾਂ ਤਲਾ ਬਣਾ ਕੇ ਸਾਂਭਿਆ ਜਾਂਦਾ ਸੀ। ਜੇ ਸਾਗਰਾਂ ਦੀ ਗੱਲ ਕਰੀਏ ਤਾਂ ਸ਼ਾਂਤ ਮਹਾਂਸਾਗਰ ਦੁਨੀਆਂ ਦਾ ਸਭ ਤੋਂ ਪੁਰਾਣਾ ਅਤੇ ਸਭ ਤੋਂ ਵੱਡਾ ਮਹਾਂਸਾਗਰ ਹੈ।
ਸਾਗਰਾਂ ਦੇ ਪਾਣੀ ਹਰਦਮ ਗਤੀਸ਼ੀਲ ਰਹਿੰਦੇ ਹਨ। ਇਸ ਦੇ ਕਈ ਕਾਰਣ ਹਨ; ਸੂਰਜ ਅਤੇ ਚੰਨ ਦੀ ਖਿੱਚ ਨਾਲ਼ ਉਤਾਰ-ਚੜ੍ਹਾਅ ਆਉਂਦੇ ਹਨ। ਚੰਦ ਦੇ ਮੁਕਾਬਲੇ, ਸੂਰਜ ਦਾ ਪ੍ਰਭਾਵ ਬਹੁਤ ਦੂਰ ਹੋਣ ਕਰਕੇ ਅੱਧੇ ਤੋਂ ਵੀ ਘੱਟ ਪੈਂਦਾ ਹੈ। ਇਹ ਉਤਾਰ-ਚੜ੍ਹਾਅ ਦੋ ਕਿਸਮ ਦੇ ਹਨ। ਪਹਿਲਾ ਹੈ ਬਸੰਤੀ; ਜਦੋਂ ਸੂਰਜ, ਚੰਦਰਮਾ ਅਤੇ ਧਰਤੀ ਇੱਕੋ ਸੇਧ ਵਿੱਚ ਹੁੰਦੇ ਹਨ ਤਾਂ ਛੱਲਾਂ ਬਹੁਤ ਉੱਚੀਆਂ ਹੁੰਦੀਆਂ ਹਨ। ਇਸ ਤੋਂ ਉਲਟ ਜਦੋਂ ਸੂਰਜ ਅਤੇ ਚੰਦਰਮਾ ਨੱਬੇ ਡਿਗਰੀ ਤੇ ਹੁੰਦੇ ਹਨ ਤਾਂ ਸੂਰਜ ਚੰਦਰਮਾ ਦੀ ਗਰੈਵਿਟੀ ਦੇ ਅਸਰ ਨੂੰ ਮੱਧਮ ਕਰ ਦਿੰਦਾ ਹੈ; ਫਲਸਰੂਪ, ਲਹਿਰਾਂ ਨੀਵੀਂਆਂ ਰਹਿੰਦੀਆਂ ਹਨ।
ਤੇਜ਼ ਹਵਾਵਾਂ ਲਹਿਰਾਂ ਪੈਦਾ ਕਰਦੀਆਂ ਹਨ। ਹਵਾ ਵੀ ਆਪਣੇ ਆਪ ਵਿੱਚ ਇੱਕ ਅੱਥਰੀ ਸ਼ਕਤੀ ਹੈ। ਨਰਮ ਮਿੱਟੀ ਵਾਲੇ ਕਿਨਾਰਿਆਂ ਨੁੰ ਸ਼ਕਤੀ-ਸ਼ਾਲੀ ਲਹਿਰਾਂ ਖੋਰ ਕੇ ਸਮੁੰਦਰ ਦਾ ਹਿੱਸਾ ਬਣਾ ਦਿੰਦੀਆਂ ਹਨ। ਭੂਮਦ ਰੇਖਾ ਅਤੇ ਪੋਲਾਂ ਦੇ ਤਾਪਮਾਨ ਵਿੱਚ ਅਸਮਾਨਤਾ ਹੋਣ ਕਰਕੇ, ਸਮੁੰਦਰਾਂ ਦੇ ਡੂੰਘੇ ਪਾਣੀ ਹੇਠ ਅਨੇਕਾਂ ਦਰਿਆ ਵਗਦੇ ਹਨ ਜਿਹਨਾਂ ਨੂੰ ੁਨਦeਰ ਚੁਰਰeਨਟਸ ਆਖਿਆ ਜਾਂਦਾ ਹੈ। ਇਹ ਪਾਣੀ ਹੇਠਲੇ ਦਰਿਆ ਤਿੰਨ ਤੋਂ ਚਾਰ ਹਜ਼ਾਰ ਮੀਲ ਤੱਕ ਲੰਬੇ ਹੋ ਸਕਦੇ ਹਨ। ਅਤੇ ਇਨ੍ਹਾਂ ਦੀ ਡੂੰਘਾਈ ਛੇ ਹਜ਼ਾਰ ਤੋਂ ਦੱਸ ਹਜ਼ਾਰ ਫੁੱਟ ਤੱਕ ਦੱਸੀ ਜਾਂਦੀ ਹੈ। ਇਹ ਦਰਿਆ ਜਦੋਂ ਇੱਕ ਮਹਾਂਦੀਪ ਤੋਂ ਦੂਜੇ ਮਹਾਂਦੀਪ ਵੱਲ ਜਾਂਦੇ ਹਨ ਤਾਂ ਉੱਥੋਂ ਦੀ ਆਵੋ-ਹਵਾ ਨੂੰ ਪ੍ਰਭਾਵਤ ਕਰਦੇ ਹਨ। ਗਰਮ ਦੇਸ਼ਾਂ ਦਾ ਮੌਸਮ ਘੱਟ ਗਰਮ ਹੋ ਜਾਂਦਾ ਹੈ ਅਤੇ ਬਹੁਤ ਠੰਡੇ ਦੇਸ਼ਾਂ ਦਾ ਥੋੜਾ ਸੁਖਦਾਈ ਹੋ ਜਾਂਦਾ ਹੈ। ਵੱਖੋ-ਵੱਖਰੇ ਸਾਗਰਾਂ ਅਨੁਸਾਰ ਇਨ੍ਹਾਂ ਦਰਿਆਵਾਂ ਨੂੰ ਵੱਖ-ਵੱਖ ਨਾਮ ਦਿੱਤੇ ਗਏ ਹਨ। ਹਿੰਦ ਮਹਾਂ ਸਾਗਰ ਵਿੱਚ ਅਜਿਹੇ ਤਿੰਨ ਦਰਿਆ ਹਨ- ਪੱਛਮੀ ਆਸਟ੍ਰੇਲੀਆ ਦਾ, ਭੂ-ਮੱਧ ਰੇਖਾ ਦਾ ਅਤੇ ਤੀਜਾ ਮੋਜ਼ੈਮਬੀਕ ਦਾ।
ਪਾਣੀ ਦੇ ਕਈ ਸਰੋਤ, ਪਹਾੜਾਂ ਵਿੱਚ ਬਾਰਸ਼ ਜਾਂ ਬਰਫ ਪਿਘਲਣ ਕਾਰਣ, ਨਦੀ-ਨਾਲ਼ਿਆਂ ਅਤੇ ਦਰਿਆਵਾਂ ਰਾਹੀਂ ਸਾਗਰ ਵੱਲ ਸਫਰ ਕਰਦੇ ਹਨ। ਪਹਾੜਾਂ ਤੋਂ ਹੇਠ ਵਹਿੰਦੇ ਹੋਏ ਇਹ ਜਵਾਨੀ ਦੀ ਅਵਸਥਾ ਵਿੱਚ ਹੁੰਦੇ ਹਨ। ਧਰਾਤਲ ਤੇ ਪਹੁੰਚ ਕੇ ਸਹਿਜ ਹੋ ਜਾਂਦੇ ਹਨ ਅਤੇ ਖਰੂਦੀ ਵੀ। ਆਖਰ ਇਨ੍ਹਾਂ ਦੀ ਬਿਰਧ ਉਮਰ ਦਾ ਅੰਤ ਸਾਗਰ ਕਰ ਦਿੰਦਾ ਹੈ।
ਝੀਲਾਂ ਦੇ ਸਰੋਤ ਦੀ ਆਪਣੀ ਹੋਂਦ ਹੈ। ਇਹ ਪਾਣੀ ਪੀਣਯੋਗ ਵੀ ਹੋ ਸਕਦਾ ਹੈ ਪਰ ਬਿਨ ਨਿਕਾਸ ਵਾਲ਼ੀਆਂ ਝੀਲਾਂ ਖਾਰੀਆਂ ਵੀ ਹੋ ਸਕਦੀਆਂ ਹਨ। ਇਹ ਡੂੰਘਾਈ ਅਤੇ ਖੇਤਰਫਲ ਵਜੋਂ ਇੱਕ ਦੂਜੇ ਤੋਂ ਭਿੰਨ ਹਨ। ਸੰਸਾਰ ਦੀ ਸਭ ਤੋਂ ਵੱਡੀ ਝੀæਲ ਕੈਸਪੀਅਨ ਸਾਗਰ ਗਿਣੀ ਜਾਂਦੀ ਹੈ, ਇਸਦਾ ਖੇਤਰਫਲ 393,900 ਵਰਗ ਕਿੱਲੋਮੀਟਰ ਹੈ। ਦੁਨੀਆਂ ਦੀ ਸਭ ਤੋਂ ਡੂੰਘੀ ਝੀਲ ਦੀ ਗੱਲ ਕਰੀਏ ਤਾਂ ਇਹ ਸਾeਬੇਰੀਆ ਦੀ ਬੈਕਲ ਝੀਲ ਹੈ ਜਿਹੜੀ 5807 ਫੁੱਟ ਡੂੰਘੀ ਹੈ। ਦਰਿਆਵਾਂ ਅਤੇ ਝੀਲਾਂ ਦਾ ਨਿਕਾਸ ਆਬਸ਼ਾਰਾਂ ਨੂੰ ਜਨਮ ਦਿੰਦਾ ਹੈ ਅਤੇ ਇਹ ਆਬਸ਼ਾਰ (ੱਅਟeਰਾਅਲਲ) ਕਿਸੇ ਹੋਰ ਦਰਿਆ ਨੂੰ ਜਨਮ ਦੇ ਸਕਦੇ ਹਨ ਜਿਵੇਂ ਅਫਰੀਕਾ ਦੀ ਝੀਲ ਵਿਕਟੋਰੀਆ ਨੇ ਦਰਿਆ ਨੀਲ ਨੂੰ ਜਨਮ ਦਿੱਤਾ ਹੈ। ਇਹ ਦਰਿਆ ਹੀ ਆਖਰ ਦੁਨੀਆਂ ਦੀ ਸਭ ਤੋਂ ਪੁਰਾਣੀ ਅਤੇ ਜ਼ਿਕਰਯੋਗ ਸਭਿਅੱਤਾ ਦਾ ਕਾਰਣ ਬਣਿਆ ਹੈ। ਸੁਡਾਨ ਵਿੱਚ ਪਹੁੰਚ ਕੇ ਇਸ ਵਿੱਚ ਦੋ ਹੋਰ ਦਰਿਆ (ਚਿੱਟਾ ਅਤੇ ਕਾਲ਼ਾ) ਆ ਸ਼ਾਮਿਲ ਹੁੰਦੇ ਹਨ। ਇਹ ਦੁਨੀਆਂ ਦਾ ਸਭ ਤੋਂ ਲੰਬਾ ਦਰਿਆ ਹੈ ਜਿਸ ਦੀ ਕੁੱਲ ਲੰਬਾਈ 4160 ਮੀਲ ਹੈ। ਇਹ ਯੂਗੰਡਾ, ਈਥੋਪੀਆ ਅਤੇ ਸੂਡਾਨ ਆਦਿ ਵਿੱਚੋਂ ਗੁਜ਼ਰਦਾ ਹੋਇਆ ਮਿਸਰ ਵਿੱਚ ਪਹੁੰਚ ਜਾਂਦਾ ਹੈ ਅਤੇ ਏਥੇ ਇਸਦੀ ਲੰਬਾਈ 915 ਮੀਲ ਰਹਿ ਜਾਂਦੀ ਹੈ। ਇਹ ਫਾਸਲਾ ਭਾਵੇਂ ਮੈਡੇਟ੍ਰੇਨੀਅਨ ਸਾਗਰ ਤੀਕ ਦਾ ਜਾਪਦਾ ਹੈ ਪਰ ਇਸ ਦਰਿਆ ਦਾ ਸਫਰ ਨਿਰੰਤਰ ਜਾਰੀ ਰਹਿੰਦਾ ਹੈ ਕਿਉਂ ਕਿ ਪ੍ਰਤੀ ਸਕਿੰਟ 7 ਲੱਖ ਗੈਲਨ ਪਾਣੀ ਸਾਗਰ ਨੂੰ ਛੁਹਦਾਂ ਰਹਿੰਦਾ ਹੈ।
ਮਿਸਰ ਵਿੱਚ ਇਸ ਦਰਿਆ ਕਾਰਣ ਜੂਨ ਤੋਂ ਸਤੰਬਰ ਤੱਕ ਹੜ੍ਹ ਆਉਂਦੇ ਸਨ ਜੋ ਆਪਣੇ ਨਾਲ਼ ਚਿੱਕੜ ਦੀ ਸ਼ਕਲ ਵਿੱਚ ਬੜੇ ਉਪਜਾਊ ਖਣਜੀ ਤੱਤ ਲਿਆ ਕੇ ਧਰਾਤਲ ਤੇ ਵਿਛਾ ਦਿੰਦੇ ਸਨ। ਹੁਣ 1970 ਤੋਂ ਅਸਵਾਨ ਡੈਮ ਚਾਲੂ ਹੋ ਜਾਣ ਨਾਲ਼ ਸ਼ਾਇਦ ਹਾਲਾਤ ਤੇ ਭੂਗੋਲਿਕ ਸਥਿਤੀ ਕੁੱਝ ਹੱਦ ਤੱਕ ਬਦਲ ਗਈ ਹੋਵੇ। ਹੁਣ ਨਹਿਰਾਂ ਨਾਲ਼ ਸਿੰਚਾਈ ਹੁੰਦੀ ਹੋਵੇਗੀ। ਮਿਸਰ ਦੀ ਸਭਿਅੱਤਾ ਦਾ ਮਹੱਤਵ ਕੇਵਲ ਦਰਿਆ ਨੀਲ ਹੀ ਮੰਨਿਆਂ ਜਾਂਦਾ ਹੈ। ਇਤਿਹਾਸ ਗਵਾਹ ਹੈ ਕਿ ਪਾਣੀ ਹੀ ਸਭਿਆਤਾਵਾਂ ਪੈਦਾ ਕਰਦਾ ਰਿਹਾ ਹੈ ਅਤੇ ਪਾਣੀ ਦੀ ਅਣਹੋਂਦ ਇਹਨਾਂ ਦੇ ਉਜਾੜੇ ਦਾ ਕਾਰਣ ਬਣਦੀ ਰਹੀ ਹੈ। ਅੱਜ ਪਾਣੀ ਬਦਲੇ ਦੇਸ਼ਾਂ ਤੇ ਸੂਬਿਆਂ ਵਿਚਕਾਰ ਕਿਤੇ ਨਾ ਕਿਤੇ ਜੰਗ ਛਿੜੀ ਰਹਿੰਦੀ ਹੈ। 
ਧਰਤੀ ਹੇਠਲੀ ਤਬਦੀਲੀ ਜਦੋਂ ਧਰਤੀ ਦੇ ਉਪੱਰ ਪਹੁੰਚਦੀ ਹੈ ਤਾਂ ਦਿਸਣਯੋਗ ਹੋ ਜਾਂਦੀ ਹੈ। ਹਜ਼ਾਰਾਂ ਸਾਲ ਪਹਿਲਾਂ ਜਿੱਥੇ ਕਿਤੇ ਧਰਤੀ ਪਾਣੀ ਹੇਠ ਹੁੰਦੀ ਹੋਵੇਗੀ, ਅੱਜ ਉੱਥੇ ਰੇਗਿਸਤਾਨ ਹੋ ਸਕਦੇ ਹਨ। ਅਤੇ ਇਸ ਦੇ ਉਲਟ ਵੀ ਹੋ ਸਕਦਾ ਹੈ। ਦੁਨੀਆਂ ਦਾ ਸਭ ਤੋਂ ਵੱਡਾ ਰੇਗਿਸਤਾਨ ਜੋ 'ਸਹਾਰਾ' ਦੇ ਨਾਂ ਨਾਲ਼ ਜਾਣਿਆਂ ਜਾਂਦਾ ਹੈ ਕਿਸੇ ਸਮੇਂ ਪਾਣੀ ਨਾਲ਼ ਰਚਿਆ ਹੋਇਆ ਰਿਹਾ ਹੋ ਸਕਦਾ ਹੈ। ਇਸਦਾ ਨਾਮ 'ਸਹਾਰਾ' ਅਰਬੀ ਭਾਸ਼ਾ ਦੇ ਸ਼ਬਦ 'ਸਹਿਰਾ' ਤੋਂ ਰੱਖਿਆ ਗਿਆ ਹੈ। ਇਹ ਉਤੱਰੀ ਅਫਰੀਕਾ ਤੋਂ ਲੈਕੇ, ਰeਦ ਸeਅ ਅਤੇ ਅਟਲਅਨਟਚਿ ੋਚeਅਨ ਤੱਕ ਫੇਲਿਆ ਹੋਆਿ ਹੈ ਜਿਸ ਦਾ ਖੇਤਰਫਲ 36 ਲੱਖ ਵਰਗਮੀਲ ਹੈ। ਇਹ ਰੇਗਿਸਤਾਨ ਗਰਮ ਹੀ ਨਹੀਂ ਸਗੋਂ ਸੰਸਾਰ ਦਾ ਸਭ ਤੋਂ ਖੁਸ਼ਕ ਹਿੱਸਾ ਵੀ ਹੈ ਜਿੱਥੇ ਮਸਾਂ ਦੋ ਇੰਚ ਸਲਾਨਾ ਬਾਰਸ਼ ਹੁੰਦੀ ਹੈ।
ਅਫਰੀਕਾ ਦੀ ਚੈਡ ਝੀਲ ਅੱਜ ਸਾਡੇ ਸਾਹਮਣੇ ਪਾਣੀ ਬਿਨਾ ਸਭਿਅੱਤਾ ਦੇ ਉਜਾੜੇ ਦਾ ਜਿਉਂਦਾ ਜਾਗਦਾ ਸਬੂਤ ਹੈ। ਇਹ ਝੀਲ ਜੋ ਦੋ ਕਰੋੜ ਲੋਕਾਂ ਦੀ ਪਾਣੀ ਦੀ ਖਪਤ ਪੂਰੀ ਕਰਦੀ ਆਈ ਹੈ, 30-32 ਸਾਲ ਪਹਿਲਾਂ ਇਹ ਪਾਣੀ ਨਾਲ਼ ਭਰੀ ਹੋਈ ਸੀ। ਚਾਲ਼ੀ ਸਾਲ ਪਹਿਲਾਂ ਇਸ ਦਾ ਪਾਣੀ 15 ਹਜ਼ਾਰ ਵਰਗ ਮੀਲ ਧਰਤੀ ਤੇ ਫੈਲਿਆ ਹਇਆ ਸੀ। ਅੱਜ ਤੋਂ ਪੰਦਰਾਂ ਸਾਲ ਪਹਿਲਾਂ ਇਸ ਦਾ 20% ਪਾਣੀ ਹੀ ਬਾਕੀ ਰਹਿ ਗਿਆ ਸੀ। ਕਾਰਣ ਵਧ ਰਿਹਾ ਤਾਪਮਾਨ, ਮੀਂਹ ਦੀ ਘਾਟ ਅਤੇ ਸੰਚਾਈ ਲਈ ਡੈਮਾ ਦੀ ਉਸਾਰੀ ਆਦਿ! ਪਾਣੀ ਦਾ ਇਹ ਸਰੋਤ ਮੁਕੱਣ ਕਾਰਣ, ਇਸ ਦੇ ਆਲ਼ੇ-ਦੁਆਲ਼ੇ ਵਸਦੀ ਦੁਨੀਆਂ ਉਜਾੜੇ ਦਾ ਸ਼ਿਕਾਰ ਹੋਈ ਹੈ ਅਤੇ ਹੋ ਰਹੀ ਹੈ। ਇਸੇ ਤਰ੍ਹਾਂ ਦੱਖਣ-ਪਛੱਮੀ ਅਮਰੀਕਾ ਦੇ ਦਰਿਆ ਕੋਲੋਰੈਡੋ ਨੂੰ ਵੀ, ਨੇੜਲੇ ਭਵਿੱਖ ਵਿੱਚ ਖਤਰੇ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਹ ਦੁਨੀਆਂ ਦਾ ਸਭ ਤੋਂ ਵੱਧ ਖੌਰੂ ਪਾਉਣ ਵਾਲ਼ਾ 1450 ਮੀਲ ਲੰਬਾ ਦਰਿਆ, ਅੱਜ 20 ਤੋਂ ਵਧੇਰੇ ਡੈਮ ਬਨਣ ਕਾਰਣ ਕੁੱਝ ਆਹਿਸਤਾ ਹੋ ਚੁੱਕਾ ਹੈ। ਸਿੰਚਾਈ ਲਈ ਬਣੇ ਇਹ ਡੈਮ ਅਤੇ ਨਜ਼ਦੀਕ ਪੈਂਦੇ ਲਾਸ ਵੇਗਸ ਵਰਗੇ ਸ਼ਹਿਰਾਂ ਨੂੰ ਪਾਣੀ ਦੀ ਸਪਲਾਈ ਕਾਰਣ ਇਹ ਦਰਿਆ ਊਣਾ ਹੁੰਦਾ ਜਾ ਰਿਹਾ ਹੈ। ਘਲੋਬਅਲ ੱਅਰਮਨਿਗ ਇਸ ਨੂੰ ਹੋਰ ਊਣਾ ਕਰ ਦੇਵੇਗੀ।
ਸ੍ਰਿਸ਼ਟੀ ਅੰਦਰ ਹਮੇਸ਼ਾ ਪ੍ਰੀਵਰਤਨ ਹੁੰਦਾ ਆਇਆ ਹੈ, ਹੋ ਰਿਹਾ ਹੈ ਅਤੇ ਹੁੰਦਾ ਰਹੇਗਾ ਵੀ। ਚਾਹੇ ਇਸ ਨੂੰ ਕੋਈ ਪਰਮਾਤਮਾ ਦਾ ਨਿਯਮ ਆਖੇ ਜਾਂ ਪ੍ਰਕਿਰਤਕ ਪ੍ਰਕਿਰਿਆ! ਅੱਜ ਜਿੱਥੇ ਹਿਮਾਲਾ ਪਰਬਤ ਹੈ, ਉੱਥੇ ਕਦੇ ਚੀਨ ਅਤੇ ਭਾਰਤ ਵਿਚਕਾਰ ਸਮੁੰਦਰ ਹੁੰਦਾ ਸੀ। ਦੋ ਪਲੇਟਾਂ ਦੇ ਟੱਕਰਾ ਨੇ ਪਰਬਤਾਂ ਨੂੰ ਹੋਂਦ ਵਿੱਚ ਲੈ ਆਂਦਾ। 
ਦੱਸਿਆ ਜਾਂਦਾ ਹੈ ਕਿ ਆਈਸਲੈਂਡ ਦਸ-ਬਾਰਾਂ ਹਜ਼ਾਰ ਸਾਲ ਪਹਿਲਾਂ ਪਥਰੀਲੀ ਬਰਫ ਵਾਲ਼ਾ ਇਲਾਕਾ ਹੁੰਦਾ ਸੀ ਜੋ ਅੱਜ ਛੋਟੇ-ਛੋਟੇ ਸਮੁੰਦਰਾਂ ਜਾਂ ਝੀਲਾਂ ਵਰਗਾ ਜਾਪਦਾ ਹੈ। ਇਹ ਗਲੋਬਲ ਵਾਰਮਿੰਗ ਦਾ ਅਸਰ ਹੀ ਹੋ ਸਕਦਾ ਹੈ। ਪਾਣੀ ਦੇ ਸਰੋਤ ਅਜੋਕੇ ਯੁਗ ਅੰਦਰ ਬਹੁਤ ਵੱਡਮੁੱਲੇ ਹੁੰਦੇ ਜਾ ਰਹੇ ਹਨ। ਕਨੇਡਾ ਕੋਲ਼ ਇਹਨਾਂ ਸਰੋਤਾਂ ਦਾ ਝੀਲਾਂ ਦੀ ਸ਼ਕਲ ਵਿੱਚ ਬਹੁਤ ਵੱਡਾ ਭੰਡਾਰ ਹੈ। ਭਵਿਖ ਵਿੱਚ ਕਨੇਡਾ ਦੀ ਆਰਥਿਕਤਾ ਇਸ ਉਪੱਰ ਨਿਰਭਰ ਕਰੇਗੀ, ਇਹ ਮੇਰਾ ਵਿਚਾਰ ਹੈ ਜੋ ਮੈਨੂੰ ਆਸ ਹੈ ਕਿ ਮੈਨੂੰ ਝੂਠਾ ਸਾਬਿਤ ਨਹੀਂ ਹੋਣ ਦੇਵੇਗਾ।
ਸਭ ਤੋਂ ਹੈਰਾਨ ਕਰਨ ਵਾਲ਼ਾ ਪਾਣੀ ਦਾ ਸਰੋਤ ਹੈ-ਧਰਤੀ ਹੇਠਲਾ ਪਾਣੀ (ੁਨਦeਰਗਰੁਨਦ ੱਅਟeਰ) ਜਿਸਦਾ ਸਭ ਤੋਂ ਵੱਡਾ ਭੰਡਾਰ ਪੂਰਬ ਏਸ਼ੀਆ ਦੀ ਧਰਤੀ ਹੇਠ ਹੈ। ਇਸਦੀ ਤੁਲਨਾ ਆਰਕਟਿਕ ਮਹਾਂਸਾਗਰ ਦੇ ਪਾਣੀ ਬਰਾਬਰ ਕੀਤੀ ਜਾਂਦੀ ਹੈ। ਭਾਵੇਂ ਇਹ ਸਭ ਤੋਂ ਛੋਟਾ ਮਹਾਂਸਾਗਰ ਹੈ ਫੇਰ ਵੀ ਖੇਤਰਫਲ 54 ਲੱਖ ਵਰਗਮੀਲ ਤੋਂ ਵਧੇਰੇ ਹੈ। ਇਹ ਯੂਰਪ, ਏਸ਼ੀਆ ਅਤੇ ਉਤੱਰੀ ਅਮਰੀਕਾ ਵਿਚਕਾਰ ਸਥਿੱਤ ਹੈ। ਉਤੱਰ-ਪਛੱਮ ਵਲੋਂ ਸਮੁੰਦਰੀ ਜਹਾਜ਼ ਅਮਰੀਕਾ ਅਤੇ ਕਨੇਡਾ ਵਾਲੇ ਪਾਸਿਓਂ ਆਉਂਦੇ ਹਨ ਅਤੇ ਉਤੱਰ ਵਾਲ਼ੀ ਦਿਸ਼ਾ ਵਲੋਂ ਰੂਸ ਅਤੇ ਨਾਰਵੇ ਵਾਲ਼ੇ ਪਾਸਿਓਂ। ਧਰਤੀ ਹੇਠਲੇ ਇਸ ਪਾਣੀ ਦੀ ਸਭ ਤੋਂ ਵੱਧ ਖਪੱਤ ਭਾਰਤ ਕਰ ਰਿਹਾ ਹੈ। ਆਖਰ ਇਸ ਦਾ ਨਤੀਜਾ ਵੀ ਇੱਕ ਦਿਨ ਭਾਰਤ ਦੇ ਲੋਕਾਂ ਨੂੰ ਹੀ ਭੁਗਤਣਾ ਪਵੇਗਾ।
ਪ੍ਰੋ: ਇਐਨ ਸਟੇਅਰਡ ਨੇ ਭਭਛ  ਟੈਲੀਵਿਜ਼ਨ ਤੇ ਹੈਰਾਨ ਕਰਨ ਵਾਲਾ ਪ੍ਰੋਗਰਾਮ ਪੇਸ਼ ਕੀਤਾ ਹੈ ਕਿ ਖੁਸ਼ਕ ਧਰਤੀ ਹੇਠ ਪਾਣੀ ਸੁਰੰਗਾਂ ਦੀ ਸ਼ਕਲ ਵਿੱਚ ਵੀ ਵਗ ਰਿਹਾ ਹੈ। ਉਸ ਤੋਂ ਪ੍ਰੇਰਿਤ ਹੋ ਕੇ ਹੀ, ਮੈਂ ਇਹ ਅਲਫਾਜ਼ ਲਿਖਣ ਦੀ ਦਲੇਰੀ ਕੀਤੀ ਹੈ। ਅਤੇ ਉਸ ਦੀ ਸੋਚ, ਮਿਹਨਤ ਅਤੇ ਲਗਨ ਨੂੰ ਸਲਾਮ ਕਰਦਾ ਹਾਂ। ਅਰਬ ਦੇ ਰੇਗਿਸਤਾਨੀ ਗਾਰਾ (ਗਅਰਅ) ਪਹਾੜ ਵਿੱਚ ਉਸ ਨੇ ਅਜਿਹੀ ਸੁਰੰਗ ਦੇ ਉਪੱਰ ਭੀੜੇ ਜਿਹੇ ਕੱਚੇ 150 ਫੁੱਟ ਡੂੰਘੇ ਖੂਹ ਵਿਖਾਏ ਸਨ, ਉਸ ਪਾਣੀ ਤੱਕ ਪੁਜੱਣ ਲਈ। ਇਸ ਪੀਣਯੋਗ ਪਾਣੀ ਦੀ ਜ਼ਮੀਨ ਹੇਠ ਏਨੀ ਡੂੰਘੀ ਨਦੀ ਕਿਵੇਂ ਵਗ ਰਹੀ ਹੈ? ਸੋਚ ਨੂੰ ਆਚੰਭਤ ਕਰਦੀ ਹੈ। ਧਰਤੀ ਹੇਠਲੇ ਪਾਣੀ ਦਾ 46% ਪਾਣੀ ਪੀਣਯੋਗ ਹੈ, ਬਾਕੀ 54% ਖਾਰਾ ਹੈ। ਇਹ ਖਾਰਾ ਪਾਣੀ ਖੇਤੀ ਲਈ ਬਿਲਕੁਲ ਨਹੀਂ ਵਰਤਿਆ ਜਾ ਸਕਦਾ। 

ਇਹ ਤਾਂ ਸਾਬਿਤ ਹੋ ਚੁੱਕਾ ਹੈ ਕਿ ਧਰਤੀ ਹੇਠ ਪਾਣੀ ਦੇ ਅਥਾਹ ਭੰਡਾਰ ਹਨ। ਪਰ ਉਪੱਰਲੀ ਤਹਿ ਚਰੁਸਟ ਤੋਂ ਮਅਨਟਲe ਵੱਲ ਜਾਂਦਿਆਂ ਨਿਊਕਲੀਅਰ ਰੀਐਕਸ਼ਨ ਕਾਰਣ ਧਾਤਾਂ ਦੇ ਪਿਘਲਣ ਨਾਲ਼ ਤਾਪਮਾਨ ਇਸ ਕਦਰ ਵਧ ਜਾਂਦਾ ਹੈ ਕਿ ਸਅਨਦਸਟੋਨe ਤਹਿ ਵਿਚਲਾ ਪਾਣੀ ਉਬਲ਼ਦਾ ਹੋਇਆ ਭਾਫ ਦੀ ਸ਼ਕਲ ਧਾਰ ਲੈਂਦਾ ਹੈ। ਇਸ ਸਾਲ ਯੂ ਕੇ ਦੇ ਨਿਊਕਾਸਲ ਸ਼ਹਿਰ ਦੇ ਕੇਂਦਰ ਵਿੱਚ ਧਰਤੀ ਹੇਠਲੇ ਇਸ ਪਾਣੀ ਦਾ ਉਪਯੋਗ ਕਰਨ ਲਈ ਬਰਮੇ ਨਾਲ਼ ਬੋਰਹੋਲ ਕੀਤਾ ਜਾ ਰਿਹਾ ਹੈ। ਇਹ ਪ੍ਰੋਜੈਕਟ ਫਰਵਰੀ ਵਿੱਚ ਸ਼ੁਰੂ ਹੋਇਆ ਸੀ ਜੋ ਲਗ-ਪਗ ਮੁਕੰਮਲ ਹੋਣ ਵਾਲ਼ਾ ਹੀ ਹੈ। ਇਸ ਤੋਂ ਪੈਦਾ ਹੋਣ ਵਾਲ਼ੀ ਊਰਜਾ ਨੂੰ ਗeੋਟਹeਰਮਅਲ ਦਾ ਨਾਂ ਦਿੱਤਾ ਗਿਆ ਹੈ।

ਇਹ ਜੋਜਨਾ ਪ੍ਰੋ ਪੌਲ ਯੰਗਰ ਦੀ ਅਗਵਾਈ ਹੇਠ ਸ਼ੁਰੂ ਕੀਤੀ ਗਈ ਸੀ ਜਿਸ ਉਪੱਰ 9 ਲੱਖ ਪੌਂਡ ਖਰਚ ਹੋਣਾ ਹੈ। ਨਿਊਕਾਸਲ ਅਤੇ ਡਰਹਮ ਯੂਨੀਵਰਸਟੀਆਂ ਦੇ ਸਹਿਯੋਗ ਨਾਲ਼ ਇਹ ਬੋਰ ਕਰਨ ਲਈ (ਧਓਛਛ) ਊਰਜਾ ਅਤੇ ਜਲਵਾਯੂ ਬਦਲ ਮਹਿਕਮੇ ਨੇ 4 ਲੱਖ ਪੌਂਡ ਦੀ ਗਰਾਂਟ ਦਿੱਤੀ ਹੈ ਅਤੇ ਬਾਕੀ ਦਾ 5 ਲੱਖ ਸਿਟੀ ਕੌਂਸਲ ਅਤੇ ਯੂਨੀਵਰਸਿਟੀ ਵਲੋਂ ਦਿੱਤਾ ਗਿਆ ਹੈ। ਇਹ ਬੋਰ 2 ਹਜ਼ਾਰ ਮੀਟਰ ਡੂੰਘਾ, ਅੱਜ ਤੱਕ ਯੂ ਕੇ ਦਾ ਸਭ ਤੋਂ ਡੂੰਘਾ ਬੋਰਹੋਲ ਹੋਵੇਗਾ। ਪ੍ਰੋ ਯੰਗਰ ਦਾ ਵਿਸ਼ਵਾਸ ਹੈ ਕਿ ਇਸ ਧਰਤੀ ਹੇਠਲੇ ਪਾਣੀ ਦਾ ਤਾਪਮਾਨ 80 ਡਿਗਰੀ ਸੈਲਸ਼ੀਅਸ ਤੱਕ ਹੋਵੇਗਾ। ਪਰ ਇਸਦੀ ਡੂੰਘਾਈ ਤਿੰਨ ਕਿਲੋਮੀਟਰ ਤੱਕ ਵੀ ਵਧਾਈ ਜਾ ਸਕਦੀ ਹੈ ਜੇਕਰ ਤਾਪਮਾਨ ਦੀ ਸੰਭਾਵਨਾ 120 ਡਿਗਰੀ ਦਾ ਸੰਕੇਤ ਕਰਦੀ ਜਾਪੀ ਤਾਂ।
27 ਜੂਨ ਵਾਲ਼ੇ ਦਿਨ ਦੋ ਹਜ਼ਾਰ ਮੀਟਰ (6562 ਫੁੱਟ) ਜਦੋਂ ਵਰਮੇ ਨੇ ਪਾਣੀ ਵਾਲ਼ੇ ਹਿੱਸੇ ਨੂੰ ਛੋਹਿਆ ਤਾਂ ਇੰਜਨੀਅਰਾਂ ਨੇ ਉਬਲ਼ਦੇ ਪਾਣੀ ਦਾ ਖੜਾਕ ਅਤੇ ਭਾਫ਼ ਉੱਠਦੀ ਵੇਖੀ ਸੀ। ਇਸ ਦੀ ਸਫਲਤਾ ਬਾਦ, ਅਜਿਹੇ ਹੋਰ ਵੀ ਕਈ ਪ੍ਰੋਜੈਕਟ ਸ਼ੁਰੂ ਕੀਤੇ ਜਾ ਸਕਣਗੇ। ਭੂ-ਵਿਗਿਆਨੀਆਂ ਦਾ ਅਨੁਮਾਨ ਹੈ ਕਿ ਵਿਸ਼ਵ ਭਰ ਵਿੱਚ ਧਰਤੀ ਉਪੱਰ ਤੇਲ ਅਤੇ ਗੈਸ ਨਾਲ਼ ਪੈਦਾ ਕੀਤੀ ਜਾ ਰਹੀ ਊਰਜਾ ਦੇ ਮੁਕਾਬਲੇ, ਧਰਤੀ ਹੇਠਲੀ ਇਹ ਊਰਜਾ 50 ਹਜ਼ਾਰ ਗੁਣਾ ਵਧੇਰੇ ਹੋ ਸਕਦੀ ਹੈ।

ਜਦੋਂ ਬਰਫਾਨੀ ਗੁਫਾਵਾਂ ਬਾਰੇ ਸੋਚਦੇ ਹਾਂ ਤਾਂ ਇਹ ਵੀ ਇੱਕ ਚਮਤਕਾਰ ਹੀ ਜਾਪਦਾ ਹੈ। ਸਰਦੀ ਦੇ ਮੌਸਮ ਵਿੱਚ ਇਨ੍ਹਾਂ ਦੇ ਅੰਦਰਲਾ ਤਾਪਮਾਨ, ਬਾਹਰਲੇ ਤਾਪਮਾਨ ਨਾਲੋਂ ਵਧੇਰੇ ਹੁੰਦਾ ਹੈ; ਅਤੇ ਗਰਮੀ ਦੀ ਰੁੱਤੇ ਇਹ ਗੁਫ਼ਾਵਾਂ ਬਹੁਤ ਠੰਡੀਆਂ ਜਾਪਦੀਆਂ ਹਨ। ਇਹ ਚਮਤਕਾਰ ਵੀ ਨਹੀਂ ਹੈ, ਬੱਸ ਇਸ ਤਰ੍ਹਾਂ ਸਮਝ ਲਓ ਜਿਵੇਂ ਨਲਕੇ, ਖੂਹ ਜਾਂ ਟਿਊਬਵੈਲ ਦਾ ਪਾਣੀ ਗਰਮੀਆਂ ਵਿਚ ਠੰਡਾ ਲਗਦਾ ਹੈ ਅਤੇ ਸਰਦੀਆਂ ਵਿਚ ਕੋਸਾ ਹਾਲਾਂ ਕਿ ਇਸਦਾ ਤਾਪਮਾਨ ਹਮੇਸ਼ਾ ਇਕਸਾਰ ਰਹਿੰਦਾ ਹੈ। ਇਥੇ ਆਉਣ ਵਾਲੇ ਸੈਲਾਨੀਆਂ ਨੂੰ ਇਹ ਡਰ ਬਿਲਕੁਲ ਨਹੀਂ ਲਗਦਾ ਕਿ ਗੁਫ਼ਾ ਦੀ ਇਹ ਬਰਫਾਨੀ ਛੱਤ ਕਦੇ ਡਿਗ ਵੀ ਸਕਦੀ ਹੈ। ਇਸ ਤਰ੍ਹਾਂ ਕਦੇ ਹੋਇਆ ਵੀ ਨਹੀਂ ਹੈ, ਇਸ ਕਾਰਣ ਹੀ ਉਹ ਭਰੋਸੇ ਨਾਲ਼ ਬੇਖ਼ੌਫ ਮਨੋਰੰਜਨ ਕਰਦੇ ਹੋਏ ਟਹਿਲਦੇ ਦੇਖੇ ਜਾ ਸਕਦੇ ਹਨ। ਪੱਛਮੀ ਅਮਰੀਕਾ ਦੇ ਮੌਨਟਾਨਾ ਪਹਾੜਾਂ ਵਿੱਚ ਅਜਿਹੀਆਂ ਬਰਫ਼ਾਨੀ ਗੁਫ਼ਾਵਾਂ ਦੇਖਣਯੋਗ ਹਨ।
ਸਰਦੀ ਦੇ ਮੌਸਮ ਵਿੱਚ ਇਸ਼ਨਾਨ ਕਰਨ ਸਮੇਂ ਧਰਤੀ ਹੇਠੋਂ ਆਉਂਦਾ ਪਾਣੀ, ਇਸ ਤਰ੍ਹਾਂ ਨਿੱਘ ਦਿੰਦਾ ਹੈ ਜਿਵੇਂ ਇੱਕ ਬੱਚੇ ਨੂੰ ਮਾਂ ਦੀ ਗੋਦ। ਅਤੇ ਗਰਮੀ ਦੀ ਰੁੱਤੇ ਇਸ ਤਰ੍ਹਾਂ ਕਲੇਜੇ ਠੰਡ ਪਾਉਂਦਾ ਹੈ ਜਿਵੇਂ ਮਹਿਬੂਬ ਨੇ ਜੱਫੀ ਪਾਈ ਹੋਵੇ! ਕਿਸੇ ਵੀ ਸ਼ਹਿਰ ਵਿੱਚ ਅਗਰ ਦੋ-ਤਿੰਨ ਦਿਨ ਵਾਸਤੇ ਪਾਣੀ ਦੀ ਸਪਲਾਈ ਬੰਦ ਹੋ ਜਾਵੇ ਤਾਂ ਸੋਚੋ ਸਾਡਾ ਕੀ ਹਾਲ ਹੋਵੇਗਾ? ਜੇਕਰ ਸਾਲ-ਛੇ ਮਹੀਨੇ ਇਸ ਤਰ੍ਹਾਂ ਹੋਵੇ ਤਾਂ ਜੀਉਂਦੇ ਰਹਿਣ ਖਾਤਰ, ਅਸੀਂ ਸ਼ਹਿਰ ਛੱਡ ਕੇ ਕਿਸੇ ਦਰਿਆ ਕਿਨਾਰੇ ਜਾ ਵਸਾਂਗੇ। ਖੁਰਾਕੀ ਵਸਤਾਂ ਅਸੀਂ ਸਾਲ ਭਰ ਲਈ ਸਟੋਰ ਕਰ ਸਕਦੇ ਹਾਂ ਪਰ ਪਾਣੀ ਨਹੀਂ। 
ਪਾਣੀ ਦੀ ਪਵਿੱਤਰਤਾ ਦਾ ਇਲਮ ਮੈਨੂੰ ਬਚਪਨ ਵਿੱਚ ਹੀ ਹੋ ਗਿਆ ਸੀ। ਉਸ ਵੇਲੇ ਨਗਰ-ਕੀਰਤਨ ਨੂੰ ਜਲੂਸ ਦਾ ਨਾਂ ਦਿੱਤਾ ਜਾਂਦਾ ਸੀ ਚਾਹੇ ਉਹ ਕਿਸੇ ਵੀ ਗੁਰੁ ਦੇ ਜਨਮ ਦਿਨ ਨਾਲ਼ ਸੰਬੰਧਿਤ ਹੋਵੇ। ਜਦੋਂ ਮੈਂ ਗੁਰੂ ਰਵੀਦਾਸ ਜੀ ਦੇ ਨਗਰ ਕੀਰਤਨ ਵਿੱਚ ਸ਼ਾਮਿਲ ਹੋ ਕੇ ਘਰ ਪਰਤਦਾ ਤਾਂ ਮੇਰੀ ਦਾਦੀ ਜੀ ਪਾਣੀ ਦਾ ਛਿੱਟਾ ਦੇ ਕੇ, ਮੈਨੂੰ ਭਿੱਟੇ ਹੋਏ ਨੂੰ ਸੁੱਚਾ ਕਰਦੀ ਹੁੰਦੀ ਸੀ। ਉਂਜ ਉਹ ਰੋਜ਼ਾਨਾ ਨਿਤਨੇਮ ਕਰਦੀ ਹੁੰਦੀ ਸੀ ਜਿਵੇਂ ਅਨੇਕਾਂ ਲੋਕ ਅੱਜ ਕਲ੍ਹ ਕਰਦੇ ਹਨ। ਉਸ ਵੇਲੇ ਤਾਂ ਅਨਪੜ੍ਹਤਾ ਸੀ ਪਰ ਅੱਜ ਦੇ ਸਮੇਂ ਵਿੱਚ ਜਦੋਂ ਪੜ੍ਹੇ ਲਿਖੇ ਬੰਦੇ ਐਤਵਾਰ ਵਾਲ਼ੇ ਦਿਨ, ਮੜ੍ਹੀਆਂ-ਮਸੀਤਾਂ ਜਾਂ ਜਠੇਰਿਆਂ ਵੱਲ ਆਪਣੇ ਪ੍ਰਵਾਰਾਂ ਸਮੇਤ ਦੀਵੇ ਚੁੱਕੀ ਜਾ ਰਹੇ ਵੇਖਦਾ ਹਾਂ ਤਾਂ ਇਹਨਾਂ ਪੜ੍ਹੇ-ਲਿਖੇ ਅਗਿਆਨੀਆਂ ਦੀ ਸੋਚ ਤੇ ਹਾਸਾ ਆਉਂਦਾ ਹੈ। ਖਚਰੀ ਸੋਚ ਨੇ ਅੰਧ-ਵਿਸ਼ਵਾਸ ਉਪੱਰ ਪੁਰਾਤਨ ਮਾਨਤਾਵਾਂ ਜਾਂ ਵਿਸ਼ਵਾਸਾਂ ਦੀ ਝਾਲ ਫੇਰ ਕੇ, ਭੌਂਦੂ ਲੋਕਾਂ ਅੱਗੇ ਸਮਾਜਿਕ-ਸਭਿਆਚਾਰ ਆਹਰ ਜਾਂ ਆਹਾਰ ਵਾਂਗ ਪਰੋਸ ਕੇ ਰੱਖ ਦਿੱਤਾ ਹੈ ਅਤੇ ਵਿਚਾਰੇ ਲੋਕ ਇਸ ਚਸਕੇ ਦੇ ਆਦੀ ਹੋ ਗਏ ਜਾਪਦੇ ਹਨ; ਵਿਚਾਰੇ ਲੋਕ!
ਅਸ਼ਨਾਨ ਕਰਨ ਨਾਲ ਜੋ ਸਰੀਰਕ ਅਤੇ ਮਾਨਸਿਕ ਤਾਜ਼ਗੀ ਮਿਲਦੀ ਹੈ, ਉਸ ਦਾ ਆਪਣਾ ਹੀ ਆਨੰਦ ਹੈ। ਪਾਣੀ ਕੇਵਲ ਮਨੁੱਖਾਂ ਨੂੰ ਹੀ ਨਹੀਂ ਸਗੋਂ ਪਸ਼ੂ-ਪੰਛੀਆਂ ਅਤੇ ਬਨਾਸਪਤੀ ਨੂੰ ਵੀ ਅਰੋਗਤਾ ਅਤੇ ਅਨੰਦ ਬਖ਼ਸ਼ਦਾ ਹੈ। ਪਾਣੀ ਨੂੰ ਸਭ ਪਤਾ ਹੈ ਕਿ ਉਹ ਤੀਰਥ ਕਰਨ ਲਈ ਕਰੋੜਾਂ ਯਾਤਰੂਆਂ ਨੂੰ ਮਜਬੂਰ ਕਰ ਸਕਦਾ ਹੈ ਪਰ ਲੋਕੀ ਫਿਰ ਵੀ ਇਸ ਰਾਜ਼ ਤੋਂ ਗ਼ਾਫਿਲ ਜਾਪਦੇ ਹਨ। ਪਾਣੀ ਡੋਬਦਾ ਨਹੀਂ ਸਗੋਂ ਤਾਰਦਾ ਹੈ, ਡੁਬਦੇ ਤਾਂ ਅਸੀਂ ਆਪਣੇ ਆਪ ਹੀ ਹਾਂ। ਬੇਸ਼ੁਮਾਰ ਲੋਕ ਪਾਣੀ ਨੇ ਦਰਿਆਵਾਂ/ਸਾਗਰਾਂ ਰਾਹੀਂ ਪਾਰ ਲਾਏ ਹਨ, ਭਾਵੇਂ ਸਮੁੰਦਰੀ ਜਹਾਜ਼ ਦੇ ਆਸਰੇ ਹੀ ਸਹੀ। ਢਿੱਡ ਦੀ ਭੁੱਖ ਲਈ ਮੱਝਾਂ ਵਰਗੇ ਭਾਰੇ ਪਸ਼ੂ ਵੀ ਤਰ ਕੇ ਇੱਕ ਕਿਨਾਰੇ ਤੋਂ ਦੂਸਰੇ ਕਿਨਾਰੇ ਪਹੁੰਚ ਜਾਂਦੇ ਹਨ।
ਸਰੋਵਰਾਂ, ਤੀਰਥ-ਧਾਮਾਂ ਅਤੇ ਗੰਗਾ ਵਰਗੇ ਦਰਿਆਵਾਂ ਨੂੰ ਪਾਣੀ ਹੀ ਪੂਜਣਯੋਗ ਬਣਾਉਂਦਾ ਹੈ। ਕੋਈ ਮੱਸਿਆ ਨਹਾਉਣ ਜਾ ਰਿਹਾ ਹੈ, ਕੋਈ ਗੰਗਾ ਅਸ਼ਨਾਨ ਲਈ। ਵਾਤਾਵਰਣ ਵਾਂਗ ਅਸੀਂ ਪਾਣੀ ਨੂੰ ਵੀ ਪ੍ਰਦੂਸ਼ਤ ਕਰ ਰਹੇ ਹਾਂ। ਇੱਕ ਜ਼ਮਾਨਾ ਹੁੰਦਾ ਸੀ ਜਦੋਂ ਕਿਸੇ ਤੜਫ ਰਹੇ ਬੁੱਢੇ ਰੋਗੀ ਦੀ ਮੁਕਤੀ ਲਈ ਗੰਗਾ ਜਲ ਦੇ ਤੁਪਕੇ ਉਸਦੇ ਮੂੰਹ ਵਿੱਚ ਪਾਏ ਜਾਂਦੇ ਸਨ ਪਰ ਵਿਚਾਰਾ ਮੁਕਤੀ ਲਈ ਫਿਰ ਵੀ ਤਰਸਦਾ ਰਹਿੰਦਾ ਸੀ। ਅੱਜ ਸਮਾਂ ਬਦਲ ਗਿਆ ਹੈ, ਹੁਣ ਇਹੋ ਗੰਗਾ-ਜਲ, ਚੰਗੇ-ਭਲੇ ਬੰਦੇ ਦੀ ਮੁਕਤੀ ਕਰਨ ਦੇ ਕਾਬਿਲ ਹੋ ਗਿਆ ਹੈ। ਮੰਦਾ ਵੀ ਚੰਗਾ ਹੋ ਸਕਦੈ, ਚੰਗਾ ਵੀ ਮੰਦਾ ਜਿਵੇਂ; ਇਸ ਤਰ੍ਹਾਂ ਹੀ ਹੋ ਗਈ ਮੈਲ਼ੀ ਜਿਹੀ ਗੰਗਾ ਜਿਵੇਂ।
ਪਾਣੀ ਮਨੁੱਖੀ ਸੋਚ ਵਿੱਚ ਵੀ ਵਗਦਾ ਹੈ ਪਰ ਇਹ ਦਿਸਦਾ ਨਹੀਂ ਹੈ। ਪਰ ਇਸ ਵਿੱਚ ਜੋ ਪ੍ਰਦੂਸ਼ਣ ਹੋ ਰਿਹਾ ਹੈ, ਉਹ ਸਾਫ ਦਿਖਾਈ ਦੇ ਰਿਹਾ ਹੈ। ਬਾਹਰਲੇ ਵਾਤਾਵਰਣ ਦੀ ਸੰਭਾਲ ਦੇ ਸਮਾਂਤਰ ਹੀ, ਅੰਦਰਲੇ ਵਾਤਾਵਰਣ ਦੀ ਸਾਂਭ-ਸੰਭਾਲ ਵੀ ਲਾਜ਼ਮੀ ਹੈ। ਅੱਜ-ਕਲ੍ਹ ਵਿਸ਼ਵ ਭਰ ਵਿੱਚ 'ਪਾਣੀ ਬਚਾਓ' 'ਰੁੱਖ ਲਗਾਓ' ਦਾ ਸੰਕਲਪ ਦਿਨ-ਬਦਿਨ ਉਭਰ ਰਿਹਾ ਹੈ। ਇਹ ਪਾਣੀ ਜਿਸ ਆਸਰੇ ਅਸੀਂ ਜੀਵਨ ਦੇ ਰੰਗ ਮਾਣ ਰਹੇ ਹਾਂ, ਇਹ ਮਾਨਣਯੋਗ ਬਾਦ ਵਿੱਚ, ਮਾਣਯੋਗ ਪਹਿਲਾਂ ਹੈ। ਬ੍ਰਹਿਮੰਡ ਦੀ ਹਰ ਚੀਜ਼ ਗਤੀਸ਼ੀਲ ਹੈ ਅਤੇ ਪ੍ਰੀਵਰਤਣਸ਼ੀਲ ਵੀ। ਜਦ ਸਾਡੀ ਧਰਤੀ ਗਤੀਸ਼ੀਲ ਹੈ ਤਾਂ ਪਾਣੀ ਅਤੇ ਹਵਾਵਾਂ ਦਾ ਗਤੀਸ਼ੀਲ ਹੋਣਾ ਵੀ ਲਾਜ਼ਮੀ ਹੈ। ਅਸਲ ਵਿੱਚ ਸਾਰਾ ਜੀਵਨ ਹੀ ਗਤੀਸ਼ੀਲ ਹੈ।