charcha
HOME
PAGE

ਕਵਿਤਾ/ਗੀਤ

to contact: D.S. Dhillon (0044) 07878228283
e.mail: d.darshan@btinternet.com
or Gurnam Kanwar Chandigarh
e.mail: gurnamkanwar@gmail.com
ghyal
- ਗੁਰਵਿੰਦਰ ਸਿੰਘ ਘਾਇਲ

(ਜੰਮਣ ਵਾਲੀ ਛੋਟੀ ਜਿਹੀ ਕੁੜੀ ਵੱਡੀ ਹੋ ਕੇ ਧੀ, ਭੈਣ, ਪਤਨੀ, ਮਾਂ, ਤੇ ਦਾਦੀ ਦਾ ਰੂਪ ਬਣਦੀ ਹੈ, ਇਸ ਲਈ ਭਰੂਣ ਹੱਤਿਆ ਨੂੰ ਰੋਕਣ ਲਈ ਇੱਕ ਵਿਸ਼ੇਸ਼ ਰਚਨਾਂ)  

ਧੀਆ

- ਗੁਰਵਿੰਦਰ ਸਿੰਘ ਘਾਇਲ

ਮੈਂ ਪੁਛਣਾ ਚਾਹੁੰਦਾਂ ਆਦਮ ਜ਼ਾਤ ਤਂੋ,
ਮੈਂ ਪੁਛਣਾ ਚਾਹੁੰਦਾਂ ਇਸ ਸਮਾਜ਼ ਤਂੋ,
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੀ ਮਾਂ ਤਂੋ,
ਮੈਂ ਪੁਛਣਾ ਚਾਹੁੰਦਾਂ ਹਰ ਧੀ ਦੇ ਬਾਪ ਤਂੋ,
ਮਾਂ ਬਾਪ ਦੇ ਮਿਲਾਪ ਦਾ, 
ਪੁੱਤ ਵਾਂਗ ਹੀ ਹਿਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ, ਮਾਰੀ ਕਿਉਂ ,
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੋਤ ਹੀ ।

ਇੱਕ ਜ਼ਨਣੀ ਦੂਜੀ ਜ਼ਨਣੀ ਨੂੰ,
ਕਿਉਂ ਕੁੱਖ ਵਿੱਚ ਮਾਰ ਮੁਕਾਵੇ,
ਇੱਕ ਮਾਂ ਆਪਣੇ ਹੀ ਬੀਜ਼ ਨੂੰ,
ਕਿਉਂ ਜੱਗ ਚਂੋ ਨਾ ਲਿਆਉਣਾ ਚਾਹਵੇ,
ਪੁੱਤਾਂ ਲਈ ਤਾਂ ਮੰਦਿਰ ਮਸਜਿਦ, 
ਜਾ - ਜਾ ਕੇ ਫੁੱਲ ਚੜਾਵੇ,
ਪਰ ਬਿੰਨ ਮੰਗੇ ਜਦ ਰੱਬ ਧੀ ਦੇਵੇ,
ਕਿਉਂ ਸਭ ਦੇ ਚਿਹਰੇ ਮੁਰਝਾਵੇ,
ਮਾਂ ਬਾਪ ਦੇ ਅਹਿਸਾਸ ਦਾ, 
ਪੁੱਤ ਵਾਂਗ ਹੀ ਹਿਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ, ਮਾਰੀ ਕਿਉਂ ,
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੋਤ ਹੀ ।




ਸੋ ਕਿਉਂ ਮੰਦਾਂ ਆਖੀਏ, 
ਜਤਿਹ ਜੰਮਿਹ ਰਾਜਾਨ,
ਕਹਿ ਗਏ ਸਾਰੇ ਪੀਰ ਫਕੀਰ,
ਮਹਾ ਦਾਨ ਏ ਕੰਨਿਆਂ ਦਾਨ,
ਕਦੇ ਬਾਪ ਲਈ ਕਦੇ ਭਰਾ ਲਈ,
ਕਦੇ ਪਤੀ ਪੁੱਤ ਲਈ ਸਮਝੋਤੇ ਕਰਦੀ,
ਇਹੋ ਧੀ ਜੰਗ ਦੇ ਮੈਦਾਨ ਚੋ,
ਭਾਗੋ ਝਾਸੀ ਵਾਗੂੰ ਲੜਦੀ,
ਮਾਂ ਬਾਪ ਦੀ ਤਾਕਤ ਦਾ,
ਪੁੱਤ ਵਾਂਗ ਹੀ ਹਿਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ, ਮਾਰੀ ਕਿਉਂ ,
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੋਤ ਹੀ ।

ਘਾਇਲ ਦੀ ਹੱਥ ਜੋੜ ਬੇਨਤੀ,
ਧੀਆਂ ਨੂੰ ਵੀ ਜੰਮਣ ਦਿਉ,
ਭੂਆ ਮਾਸੀ ਦੇ ਪਿਆਰੇ ਰਿਸ਼ਤੇ ਨੂੰ,
ਆਉਣ ਵਾਲੀ ਪੀੜੀ ਨੂੰ ਸਮਝਣ ਦਿਉ,
ਆਉ ਸਾਰੇ ਹੰਭਲਾਂ ਮਾਰੀਏ, 
ਧੀਆਂ ਨੂੰ ਦੁਆਈਏ ਬਣਦਾ ਹੱਕ,
ਭਾਸ਼ਣ ਕਿਤਾਬੀ ਗਲਾਂ ਛੱਡ ਕੇ,
ਜੋ ਸੋਚਿਆ ਕਰ ਦਿਖਾਈਏ ਸੱਚ,
ਮਾਂ ਬਾਪ ਦੀ ਵੰਡਿਆਈ ਦਾ,
ਪੁੱਤ ਵਾਂਗ ਹੀ ਹਿਸਾ ਨੇ ਧੀ,
ਫਿਰ ਪੁੱਤਾਂ ਲਈ ਇੰਨੀ ਮਾਰੋ, ਮਾਰੀ ਕਿਉਂ ,
ਕਿਉਂ ਧੀਆਂ ਦੇ ਹਿਸੇ ਆਈ ਸਿਰਫ ਮੋਤ ਹੀ ।