charcha

HOME
PAGE

ਕਹਾਣੀ

to contact: D.S. Dhillon (0044) 07878228283
e.mails: d.darshan@btinternet.com
or Gurnam Kanwar Chandigarh
e.mail: gurnamkanwar@gmail.com
Gursharan
ਗੁਰਸ਼ਰਨ ਸਿੰਘ ਕੁਮਾਰ
ਕਾਲੀ ਪੱਟੀ

ਗੁਰਸ਼ਰਨ ਸਿੰਘ ਕੁਮਾਰ
ਅਡਵਾਈਜ਼ਰ
(ਆਡਿਟ ਅਤੇ ਅਕਾਊਂਟਸ)
ਅਕਾਲ ਅਕੈਡਮੀ
ਬੜੂ ਸਾਹਿਬ
ਜਿਲ੍ਹਾ ਸਿਰਮੌਰ (ਹਿæਪ੍ਰ)

 ਅਜੀਤ ਦੀ ਜਿੰਦਗੀ ਦਾ ਇਤਹਸਿ ਸ਼ਾਇਦ ਰੁਕ ਗਿਆ ਸੀ। ਇਤਹਾਸ ਦੇ ਇਕ ਮੋੜ ਤੇ ਉਸ ਦੇ ਨਾਲ ਇਕ ਕਾਲੀ ਪੱਟੀ ਜੁੜ ਗਈ ਸੀ ਜੋ ਲੱਥਣ ਦਾ ਨਾਮ ਹੀ ਨਹੀਂ ਸੀ ਲੈਂਦੀ। ਉਸਨੇ ਬਹੁਤ ਕੋਸ਼ਿਸ਼ ਕੀਤੀ ਕਿ ਕਾਲੀ ਪੱਟੀ ਉਸ ਦੇ ਸਰੀਰ ਨਾਲੋਂ ਉਤਰ ਜਾਵੇ ਪਰ ਕਾਲੀ ਪੱਟੀ ਉਸ ਦੇ ਮੱਥੇ ਦਾ ਦਾਗ ਬਣ ਗਈ ਸੀ। ਕਾਲੀ ਪੱਟੀ ਨੇ Aਸਦਾ ਸਾਥ ਨਾ ਛੱਡਿਆ ।

ਕੈਪਟਨ ਅਜੀਤ ਨੂੰ ਹਾਲੀ ਯਾਦ ਸੀ 26 ਦਸੰਬਰ 1998 ਦ ਿਦੁਖਦਾਈ ਘਟਣਾ ਜਦ ਹੋਣੀ ਨੇ ਉਸ ਨੂੰ ਇਸ ਹਾਲਾਤ ਵਿਚ ਲਿਆ ਕੇ ਸੁਟਿਆ ਸੀ। ਉਸ ਦੀ ਡਿਉਟੀ ਕਾਰਗਿਲ ਦੀਆਂ ਉਚੱੀਆਂ ਤੇ ਬਰਫ਼ੀਲੀਆਂ ਚੋਟੀਆਂ ਤੇ ਸੀ।ਅੱਧੀ ਰਾਤ ਦਾ ਸਮਾ ਸੀ ਉ੍ਹਹਭਿਆਨਕ ਰਾਤ ਵਿਚ ਆਪਣੇ ਦਸ ਸਾਥੀਆਂ ਨਾਲ ਦੇਸ਼ ਦੀ ਸਰਹੱਦ ਦੀ ਰੱਖਿਆ ਕਰ ਰਿਹਾ ਸੀ। ਚਾਰੇ ਪਾਸੇ ਘੁਪ ਹਨੇਰਾ ਸੀ। ਆਸੇ ਪਾਸੇ ਬਰਫ ਦੇ ਕਾਲੇ ਪਹਾੜ ਖੜੇ ਸਨ। ਆਮ ਬੰਦੇ ਨੂੰ ਜੇ ਕਿਧਰੇ ਇਸ ਸਮੇ ਅਜੇਹੀ ਥਾਂ ਤੇ ਇਕਲਾ ਛੱਡ ਦਿੱਤਾ ਜਾਵੇ ਤਾਂ ਉਹ ਦਹਿਸ਼ਤ ਨਾਲ ਹੀ ਮਰ ਜਾਵੇ। ਪਰ ਅਜੀਤ ਆਮ ਬੰਦਾ ਨਹੀਂ ਸੀ। ਉਸਤੇ ਦੇਸ਼ ਨੂੰ ਮਾਨ ਸੀ। ਉਹ ਆਪਣੀ ਚੌਕੀ ਦੇ ਬਾਹਰ ਅਡੌਲ ਬੈਠਾ ਸੀ।ਅੱਖਾਂ ਤੇ ਦੂਰਬੀਨ ਸੀ। ਉਹ ਐਸੇ ਹਾਲਾਤ ਦਾ ਕਈ ਵਾਰੀ ਸਾਹਮਣਾ ਕਰ ਚੁੱਕਾ ਸੀ। ਬਰਫ ਦੀ ਸਰਦੀ ਕਾਰਣ ਸਰੀਰ ਨੂੰ ਠੰਡ ਚੜ ਰਹੀ ਸੀ  ਪਰ ਉਸਨੂੰ ਇਸਦੀ ਪਰਵਾਹ ਨਹੀਂ ਸੀ। ਅਜੀਤ ਨੂੰ ਦੂਰੋਂ ਕੁਝ ਸਰਕਣ ਦੀ ਅਵਾਜ ਆਈ । ਉਸਨੇ ਦੂਰਬੀਨ ਅੱਖਾਂ ਤੇ ਲਾ ਕਿ ਦੇਖਿਆ। ਦੂਰ ਦੂਰ ਤਕ ਕਾਲੇ ਹਨੇਰੇ ਤੋਂ ਸਿਵਾ ਕੁਝ ਦਿਖਾਈ ਨਹੀਂ ਸੀ ਦਿੰਦਾ। ਕਾਲੇ ਪਹਾੜ ਜਿੰਨ ਦੀ ਤਰਾਂ ਉਸਦੇ ਆਸ ਪਾਸ ਖੜੇ ਸਨ। ਮਨ ਦਾ ਭਰਮ ਸਮਝ ਕੇ ਉਹ ਬੇਫਿਕਰ ਹੋ ਗਿਆ। ਕੁਝ ਚਿਰ ਬਾਅਦ ਫਿਰ ਕਿਧਰੇ ਦੂਰ ਕੁਝ ਸਰਸਰਾਹਟ ਹੋਈ। ਉਸਦੇ ਕੰਨ ਖੜੇ ਹੋ ਗਏ। ਉਸਨੇ ਫਿਰ ਦੂਰਬੀਨ ਅੱਖਾਂ ਤੇ ਲਾ ਕਿ ਆਸੇ ਪਾਸੇ ਨਜਰ ਦੁੜ੍ਹਾਈ ਪਰ ਕਿਧਰੇ ਕੁਝ ਦਿਖਾਈ ਨਾ ਦਿਤਾ। ਆਸ ਪਾਸ ਹਾਲੀ ਵੀ ਕਾਲੀ ਬਰਫ ਦੇ ਜਿੰਨ ਉਸੇ ਤਰਾਂ ੇ ਅਡੋਲ ਖੜੇ ਸਨ। ਇਤਨੇ ਵਿੱਚ ਉਸਨੂੰ ਆਪਣੇ ਨੇੜੇ ਹੀ ਸੱਜੇ ਪਾਸਿਓ ਕੁਝ ਸਰਕਣ ਦੀ ਅਵਾਜ ਆਈ। ਇਕ ਸਾਇਆ ਉਸ ਦੇ ਨੇੜੇ ਪ੍ਰਗਟ ਹੋਇਆ।

''ਮਿਸਟਰ ਗੋਬਿੰਦ ਸਭ ਠੀਕ ਤਾਂ ਹੈ?''

''ਸਰ ਸਾਹਮਣੇ ਵਾਲੀ ਪਹਾੜੀ ਦੇ ਥਲਵੇਂ ਪਾਸਿਓ ਕੁਝ ਅਜੀਬ ਅਵਾਜਾਂ ਆ ਰਹੀਆਂ ਹਨ।ਜਿਵੇਂ ਕਾਫੀ ਸਾਰੇ ਲੋਕ ਇਧਰ ਹੀ ਵਧ ਰਹੇ ਹੋਣ।''

''ਇਹ ਤਾਂ ਲਗਦਾ ਹੈ ਜਿਵੇਂ ਦੁਸ਼ਮਣ ਦੀ ਪੂਰੀ ਫੌਜ ਹੀ ਇਧਰ ਵਧ ਰਹੀ ਹੋਵੇ!''

''ਪਰ ਸਰ ਇਸ ਸਮੇ ਐਨੀਆਂ ਬਰਫਾਂ ਵਿਚ ਭਲਾ ਦੁਸ਼ਮਣ ਨੇ ਇਧਰ ਕੀ ਲੈਣ ਆਉਣਾ ਹੈ?''

''ਦੁਸ਼ਮਣ ਦਾ ਕੋਈ ਭਰੋਸਾ ਨਹੀਂ ਕਰਨਾ ਚਾਹੀਦਾ। ਉਸਨੂੰ ਜਮੀਨ ਦਾ ਲਾਲਚ ਹੈ। ਭਾਵੇਂ ਉਹ ਬੰਜਰ ਹੋਵੇ ਭਾਵੇਂ ਉੱਚੀਆਂ ਵੀਰਾਨ ਬਰਫਾਨੀ ਚੌਟੀਆਂ।''

''ਲੱਗਦਾ ਹੈ ਉਹ ਬੰਗਲਾ ਦੇਸ਼ ਦੀ ਮਾਰ ਭੁਲ ਗਏ ਹਨ।''

''ਉਸੇ ਦਾ ਹੀ ਤਾਂ ਉਹ ਬਦਲਾ ਲੈਣਾ ਚਾਹੁੰਦੇ ਹਨ। ਉਹ ਕਿਸੇ ਵੀ ਤਰਾਂ ਸਾਨੂੰੰ ਨੀਚਾ ਦਿਖਾਉਣਾ ਚਾਹੂਮਦੇ ਹਨ। ਪਰ ਤੂੰ ਚਿੰਤਾ ਨਾ ਕਰ ਅਸੀ ਦੁਸ਼ਮਣ ਦੇ ਪਾਸੇ ਭੰਨ ਦਿਆਂਗੇ।''

''ਉਹ ਤਾਂ ਠੀਕ ਹੈ ਸਰ ਪਰ ਲਗਦਾ ਹੈ ਦੁਸ਼ਮਣ ਦੀ ਕਾਫੀ ਸਾਰੀ ਫੌਜ ਇਧਰ ਆ ਰਹੀ ਹੈ ਅਤੇ ਇਥੇ ਅਸੀ ਕੇਵਲ ਗਿਆਰਾਂ ਜਣੇ ਹੀ ਹਾਂ?''

''ਤੂੰ ਚਿੰਤਾ ਨਾ ਕਰ । ਅਸੀ ਗਿਆਰਾਂ ਨਾਲ ਗਿਆਰਾਂ ਸੋ ਦੀ ਭਾਜੀ ਮੌੜਾਂਗੇ। ਤੂੰ ਆਪਣੇ ਸਭ ਸਾਥੀਆਂ ਨੂੰ ਹੁਸ਼ਿਆਰ ਹੋਣ ਲਈ ਕਹਿ ਦੇ।''

''ਚੰਗਾ ਸਾਹਿਬ ''ਇੰਨਾ ਕਹਿ ਕੇ ਗੋਬਿੰਦ ਇਕ ਪਾਸੇ ਨੂੰ ਗਾਇਬ ਹੋ ਗਿਆ।''

ਥੋੜ੍ਹੀ ਦੇਰ ਬਾਅਦ ਹੀ ਗੋਬਿੰਦ ਦੀ ਧੀਮੀ ਅਵਾਜ ਆਈ ''ਸਾਹਿਬ ਸਭ ਨੂੰ ਸਾਵਧਾਨ ਕਰ ਦਿਤਾ ਹੈ। ਤੁਸੀ ਕੋਈ ਫਿਕਰ ਨਾ ਕਰਨਾ।'' ਨਾਲ ਹੀ ਇਕ ਤੇਜ ਸਰਚਲਾਈਟ ਦੀ ਰੋਸ਼ਨੀ ਗੋਬਿੰਦ ਤੇ ਪਈ ਅਤੇ ਇਕ ਜੋਰਦਾਰ ਧਮਾਕੇ ਨਾਲ ਗੋਬਿੰਦ ਦੀ ਚੀਖ ਦੀ ਅਵਾਜ ਪਹਾੜੀਆਂ ਦੇ ਚਾਰੇ ਪਾਸੇ ਗੂੰਜ ਗਈ। ਗੋਬਿੰਦ ਸ਼ਹੀਦ ਹੋ ਚੁੱਕਾ ਸੀ।

ਸਰਚਲਾਈਟਾਂ ਨਾਲ ਸਾਰਾ ਆਸ ਪਾਸ ਚਮਕ ਉਠਿਆ ਨਾਲ ਹੀ ਦੁਸ਼ਮਣ ਦੇ ਹਜਾਰਾਂ ਫੌਜੀ ਸਾਹਮਣੇ ਤੋਂ ਦਿਖਾਈ ਦੇਣ ਲੱਗੇ।

ਗੋਲੀਆਂ ਦੀ ਅਵਾਜ ਨਾਲ ਬਰਫ ਦੇ ਤੋਦੇ ਇਕ ਦਮ ਟੱਟ ਕੇ ਥੱਲੇ ਡਿਗਣ ਲੱਗੇ। ਇਸ ਤੋਂ ਪਹਿਲਾਂ ਕਿ ਅਜੀਤ ਕੁਝ ਕਰ ਪਾਂਦਾ ਉਹ ਬਰਫ ਵਿਚ ਥੱਲੇ ਧਸਦਾ ਗਿਆ।

ਪਤਾ ਨਹੀਂ ਅਜੀਤ ਕਿੰਨੀ ਦੇਰ ਬਰਫ ਵਿਚ ਦੱਬਿਆ ਰਿਹਾ। ਜਦ ਉਸ ਦੀ ਕੁਝ ਹੋਸ਼ ਪਰਤੀ ਤਾਂ ਦਿਨ ਦਾਂ ਸੂਰਜ ਨਿਕਲ ਚੁੱਕਾ ਸੀ। ਚਾਰੇ ਪਾਸੇ ਸੂਰਜ ਦੀ ਰੋਸਨੀ ਨਾਲ ਬਰਫ ਚਾਂਦੀ ਦੀ ਤਰਾਂ ਚਮਕ ਰਹੀ ਸੀ। ਉਸਨੇ ਦੇਖਿਆ ਉਸਦਾ ਸਰੀਰ ਪੂਰੀ ਤਰਾਂ ਬਰਫ ਵਿਚ ਧਸਿਆ ਪਿਆ ਸੀ।ਠੰਡ ਨਾਲ ਪੂਰੀ ਤਰਾਂ ਆਕੜਿਆ ਪਿਆ ਸੀ। ਉਸਨੇ ਸੋਚਿਆ-''ਜੇ ਮੈਂ ਕੁਝ ਦੇਰ ਹੋਰ ਇਸੇ ਤਰਾਂ ਹੀ ਪਿਆ ਰਿਹਾ ਤਾਂ ਮੌਤ ਨਿਸਚਿਤ ਹੈ।''ਅਜੀਤ ਨੇ ਜੋਰ ਲਾ ਕਿ ਕਿਸੇ ਤਰਾਂ ਪਹਿਲਾਂ ਆਪਣੀਆਂ ਬਾਹਵਾਂ ਬਰਫ ਵਿਚੋਂ ਬਾਹਰ ਕੱਢੀਆਂ ।ਫਿਰ ਬੜੀ ਮੁਸ਼ਕਲ ਨਾਲ ਆਪਣੇ ਪੂਰੇ ਸਰੀਰ ਨੂੰ ਬਰਫ ਵਿਚੋਂ ਬਾਹਰ ਖਿਚਿਆ। ਇਕ ਦੋ ਉਬਾਸੀਆਂ ਲਈਆਂ ਤੇ ਪੂਰੇ ਸਰੀਰ  ਦੀ  ਬਰਫ ਨੂੰ ਛੰਡਿਆ। ਉਸਨੇ ਆਸ ਪਾਸ ਨਜਰ ਦੁੜਾਈ। ਉਸ ਦੇ ਸਾਥੀਆਂ ਦਾ ਕੁਝ ਪਤਾ ਨਹੀਂ ਸੀ। ਜਾਂ ਉਹ ਦੁਸ਼ਮਣ ਦੇ ਬੰਬਾਂ ਨਾਲ ਸ਼ਹੀਦ ਹੋ ਗਏ ਸਨ ਜਾਂ ਬਰਫ ਵਿਚ ਦੱਬ ਮਰੇ ਸਨ। ਉਸਨੇ ਉਪਰ ਚੋਟੀ ਤੇ ਨਜਰ ਮਾਰੀ। ਸ਼ੈਂਕੜਿਆਂ ਦੀ ਗਿਣਤੀ ਵਿਚ ਪਾਕਿਸਤਾਨੀ ਫੌਜੀ ਇਧਰ ਉਧਰ ਘੁਮ ਰਹੇ ਸਨ। ਕਾਰਗਿਲ ਦੀ ਚੌਟੀ ਤੇ ਪੂਰੀ ਤਰਾਂ ਪਾਕਿਸਤਾਨੀ ਫੋਜ ਦਾ ਕਬਜ਼ਾ ਹੋ ਚੱਕਾ ਸੀ।

ਅਜੀਤ ਨੇ ਫੈਸਲਾ ਕੀਤਾ ਕੇ ਹੇਠਾਂ ਜਾ ਕਿ ਹੈਡ ਕੁਆਟਰ ਇਤਲਾਹ ਕੀਤੀ ਜਾਏ ਅਤੇ ਹੋਰ ਕੁਮਕ ਮੰਗਾ ਕੇ ਦੁਸ਼ਮਣ ਨੂੰ ਆਪਣੀ ਸਰਜਮੀਨ ਤੋਂ ਖਦੇੜਿਆ ਜਾਏ ।

ਕਾਰਗਿਲ ਤੇ ਪਾਕਿਸਤਾਨ ਦੇ ਕਬਜ਼ੇ ਦੀ ਖਬਰ ਸਾਰੀ ਦੁਨੀਆਂ ਤੇ ਫੈਲ ਚੱਕੀ ਸੀ।ਇਕ ਪਾਸੇ ਪਾਕਿਸਤਾਨੀ ਪ੍ਰਧਨ ਮੰਤਰੀ ਨਵਾਜ ਸ਼ਰੀਫ ਭਾਰਤ ਨਾਲ ਅਮਨ ਦੀਆਂ ਗੱਲਾਂ ਕਰ ਰਿਹਾ ਸੀ ਦੂਜੇ ਪਾਸੇ ਉਸ ਦੇ ਫੌਜੀ ਜਰਨੈਲ ਫੌਜਾਂ ਚਾੜ੍ਹ ਕਿ ਚੁਪ ਚਾਪ ਭਾਰਤ ਦੇ ਇਲਾਕੇ ਨੂੰ ਹਥਿਆ ਰਹੇ ਸਨ।

ਕੈਪਟਨ ਅਜੀਤ ਦੀ ਗੱਲ ਮੰਨਣ ਲਈ ਕੋਈ ਤਿਆਰ ਨਹੀਂ ਸੀ। ਸਰਕਾਰ ਕਹਿੰਦੀ ਸੀ ਕਿ ਉਸਨੂੰ ਤੁਰੰਤ ਹੈਡ ਕੁਆਟਰ ਸੂਚਿਤ ਕਰਕੇ ਹੋਰ ਕੁਮਕ ਮੰਗਵਾਉਣੀ ਚਾਹੀਦੀ ਸੀ। ਤਦ ਤੱਕ ਦੁਸ਼ਮਣ ਨੂੰ ਉਥੇ ਹੀ ਠੱਲ ਪAਣੀ ਚਾਹੀਦੀ ਸੀ ਪਰ ਗਿਆਰਾਂ ਸਿਪਾਹੀਆਂ ਦਾ ਹਜਾਰਾਂ ਫੌਜੀਆਂ ਨਾਲ ਕੀ ਮੁਕਾਬਲਾ! ਅਜੀਤ ਦਾ ਕੋਰਟ ਮਾਰਸ਼ਲ ਕੀਤਾ ਗਿਆ। ਉਸ ਨੂੰ ਪੂਰੀ ਤਰਾਂ ਦੋਸ਼ੀ ਠਹਿਰਾਇਆ ਗਿਆ। ਮੇਜ਼ਰ ਨੇ ਇਹ ਹੀ ਕਿਹਾ ਕਿ ਅਜੀਤ ਜੰਗ ਵਿਚੋਂ ਭਗੋੜਾ ਹੋਇਆ ਹੈ। ਇਸ ਲਈ ਅੱਜ ਤੋਂ ਇਹ ਆਪਣੀ ਸੱਜੀ ਬਾਂਹ ਤੇ ਇਕ ਕਾਲੇ ਪੱਟੀ  ਬੰਨੇਗਾ ਜਿਸ ਨੂੰ ਉਹ ਕਦੀ ਨਹੀਂ ਉਤਾਰੇਗਾ।ਅਜੀਤ ਦੇ ਸਾਥੀਆਂ ਨੇ ਸੋਚਿਆ ਕਿ ਉਸਨੂੰ ਬਹੁਤ ਨਰਮ ਸਜਾ ਮਿਲੀ ਸੀ।

ਦੇਖਣ ਨੂੰ ਅਜੀਤ ਦੀ ਸਜਾ ਬਹੁਤ ਨਰਮ ਸੀ ਪਰ ਉਸ ਦੇ ਲਈ ਇਹ ਸਜਾ ਬਹੁਤ ਹੀ ਸਖਤ ਸਾਬਤ ਹੋਈ। ਕਾਲੀ ਪੱਟੀ ਇਕ ਤਰਾਂ ਉਸ ਦੇ ਮੱਥੇ ਦਾ ਦਾਗ ਬਣਕੇ ਰਹਿ ਗਈ। ਮੱਥੇ ਦੈ ਦਾਗ ਨੂੰ ਕਦੀ ਛਿਪਾਇਆ ਨਹੀਂ ਜਾ ਸਕਦਾ। ਜਿਧਰ ਵੀ ਜਾਵੋ ਮੱਥੇ ਦਾਗ ਸਭ ਤੋਂ ਪਹਿਲਾਂ ਦਿਸ ਪੈਂਦਾ ਹੈ। ਜਦ ਸਰੀਰ ਦੇ ਕਿਸੇ ਅੰਗ ਤੇ ਸੱਟ ਲੱਗੇ ਤਾਂ ਜਖਮ ਤੇ ਦੁਆਈ ਲਾ ਕਿ ਚਿੱਟੀ ਪੱਟੀ ਬੰਨ੍ਹ ਦਿੱਤੀ ਜਾਂਦੀ ਹੈ।ਕਈ ਵਾਰੀ ਇਹ ਪੱਟੀ ਢਿੱਲੀ ਹੋ ਕਿ ਥੱਲੇ ਸਰਕ ਜਾਂਦੀ ਹੈ। ਅਜੀਤ ਦੇ ਦਿਲ ਤੇ ਸੱਟ ਲੱਗੀ ਸੀ ਪਰ ਉਸ ਦੇ ਜ਼ਖਮ ਤੇ ਬਿਨਾਂ ਦੁਆਈ ਲਾਇਆਂ ਹੀ ਇਕ ਕਾਲੀ ਪੱਟੀ ਬੰਨ੍ਹ ਦਿਤੱੀ ਗਈ ਸੀ।ਉਹ ਪੱਟੀ ਪੀਡੀ ਹੁੰਦੀ - 2 ਉਪਰ ਉਸਦੇ ਮੱਥੇ ਤੇ ਪਹੁੰਚ ਗਈ ਸੀ।

ਅਜੀਤ ਜਿੱਧਰ ਵੀ ਜਾਂਦਾ ਉਸਦੇ ਸਾਥੀ ਉਸ ਨੂੰ ਭਗੌੜਾ ਆਖ ਕੇ ਛੇੜਦੇ। ਉਸ ਤੇ ਟੌਟਿੰਗ ਕਰਦੇ। ਉਸਨੂੰ ਜਲੀਲ ਕਰਦੇ ਉਹ ਕਦੀ ਉਹਨਾ ਸਾਹਮਣੇ ਸਿਰ ਉੱਚਾ ਕਰਕੇ ਗੱਲ ਨਾ ਕਰ ਸਕਦਾ। ਉਹ ਸੋਚਦਾ ਚੰਗਾ ਹੁੰਦਾ ਉਹ ਵੀ ਆਪਣੇ ਸਾਥੀਆਂ ਨਾਲ ਸ਼ਹੀਦ ਹੋ ਗਿਆ ਹੁੰਦਾ। ਇਸ ਜਲਾਲਤ ਤੋਂ ਤਾਂ ਬਚ ਜਾਂਦਾ।

ਅਜੀਤ ਨੇ ਸਾਰਾ ਜੋਰ ਨੇਕ ਚਾਲ ਚਲਣ ਤੇ ਲਾ ਦਿੱਤਾ। ਜੋ ਵੀ ਜੋਖਿਮ ਭਰਿਆ ਕੰਮ ਹੁੰਦਾ ਉਹ ਸਭ ਤੋਂ ਅੱਗੇ ਹੋ ਕਿ ਭੱਜ ਭੱਜ ਕਿ ਕਰਦਾ ਤਾਂ ਕਿ ਉਹ ਆਪਣੇ ਅਫਸਰਾਂ ਤੇ ਸਾਥੀਆਂ ਦੀਆਂ ਨਜ਼ਰਾਂ ਵਿਚ ਉੱਚਾ ਉਠ ਸੱਕੇ ਅਤੇ ਉਸ ਤੋਂ ਕਾਲੀ ਪੱਟੀ ਲੱਥ ਸੱਕੇ।ਉਸ ਦੀਆਂ ਸਭ ਦਲੀਲਾਂ ਅਤੇ ਅਪੀਲਾਂ ਬੇਕਾਰ ਗਈਆਂ। ਕਾਲੀ ਪੱਟੀ ਉਸਦੇ ਸਰੀਰ ਤੋਂ ਨਾਂ ਲੱਥੀ।

ਆਖਰ ਭਾਰਤ ਨੇ ਦੁਸ਼ਮਣ ਤੋਂ ਕਾਰਗਿਲ ਦਾ ਇਲਾਕਾ ਖਾਲੀ ਕਰਾਉਣ ਲਈ ਸਕੀਮ ਬਣਾਈ ਅਤੇ ਕਾਰਗਿਲ ਦੀਆਂ ਚੌਟੀਆਂ ਤੇ ਬੈਠੀਆਂ ਦੁਸ਼ਮਣ ਦੀਆਂ ਫੌਜਾਂ ਤੇ ਹਮਲਾ ਕਰ ਦਿੱਤਾ। ਇਸ ਫੌਜ ਵਿਚ ਅਜੀਤ ਨੂਂੰ ਵੀ ਇਕ ਟੁਕੜੀ ਦੀ ਕਮਾਂਡ ਦੇ ਕਿ ਭੇਜਿਆ ਗਿਆ।ਹੁਣ ਉਹ ਹੀ ਅਜੀਤ ਸੀ ਤੇ ਉਹ ਹੀ ਦੁਸ਼ਮਣ ਅਤੇ ਉਹ ਹੀ ਕਾਰਗਿਲ ਦੀਆਂ ਬਰਫਾਨੀ ਚੌਟੀਆਂ। ਉਸ ਨੇ ਪੱਕੀ ਧਾਰ ਲਈ ਕਿ ਜਾਂ ਜੰਗ ਜਿੱੇਤੇਗਾ ਜਾਂ ਉਸ ਦੀ ਲਾਸ਼ ਹੀ ਵਾਪਸ ਜਾਵੇਗੀ। ਉਹ ਵੀ ਕਾਲੀ ਪੱਟੀ ਬਿਣਾਂ। ਉਸ ਨੂੰ ਬਾਰ ਬਾਰ ਭਾਈ ਮਹਾਂ ਸਿੰਘ ਦੀ ਯਾਦ ਆAਂਦੀ ਕਿਵੇਂ ਉਹ ਮੁਕਤਸਰ ਦੀ ਲੜਾਈ ਵਿਚ ਜਾਨ ਹੂਲ ਕੇ ਲੜਿਆ ਸੀ ਅਤੇ ਅੰਤ ਗੁਰੁ ਗੋਬਿੰਦ ਸਿੰਘ ਜੀ ਨੇ ਆਪ ਉਸਦਾ ਬੇਦਾਵਾ ਪਾੜਿਆ ਸੀ। ਉਹ ਬੰਦੂਕ ਲੈ ਕਿ ਸਭ ਤੋਂ ਅੱਗੇ ਦੁਸ਼ਮਣ ਦੀਆਂ ਫੌਜਾਂ ਵਿਚ ਘੁਸਦਾ ਚਲੇ ਗਿਆ। ਉਹ ਉੱਚੀ ਉੱਚੀ ਚੀਖ ਰਿਹਾ ਸੀ-''ਮੈਂ ਤੁਹਾਡੇ ਤੋਂ ਇਕ ਵਾਰੀ ਹਾਰਿਆ ਜਰੂਰ ਹਾਂ ਪਰ ਤੁਸੀ ਹਾਲੀ ਆਪਣੀ ਜਿੱਤ ਦਾ ਜਸ਼ਨ ਨਾ ਮਨਾਵੋ ਕਿਉਂਕਿ ਮੈਂ ਅਜੇ ਮਰਿਆ ਨਹੀਂ। ਮੈਂ ਤੁਹਾਡੇ ਪਾਸੋਂ ਗਿਣ ਗਿਣ ਕਿ ਬਦਲੇ ਲਵਾਂਗਾ। ਭਾਰਤ ਦੀ ਸਰਜਮੀਨ ਤੇ ਤੁਹਾਡੇ ਕਦਮਾਂ ਦਾ ਨੀਸ਼ਾਨ ਵੀ ਨਹੀਂ ਰਹਿਣ ਦਿਆਂਗਾ।

ਦੋਵੇਂ ਪਾਸਿਆਂ ਤੋਂ ਘਮਸਾਨ ਦੀ ਗੋਲਾਬਾਰੀ ਹੋਈ। ਦੋਵਾਂ ਪਾਸਿਆਂ ਦੇ ਕਰੀਬ 1100 ਜਵਾਨਾ ਨੂੰ ਜਿੰਦਗੀ ਤੋਂ ਹੱਥ ਧੋਣਾ ਪਿਆ। ਅੰਤਦੁਸ਼ਮਣ ਨੂੰ ਦੁੰਬ ਦਬਾ ਕਿ ਭੱਜਣਾ ਪਿਆ ਭਾਰਤ ਦੀ ਜਿੱਤ ਹੋਈ। ਮੈਦਾਨ ਵਿਚ ਚਾਰੇ ਪਾਸੇ ਲਾਸ਼ਾਂ ਹੀ ਲਾਸ਼ਾਂ ਖਿਲਰੀਆਂ ਪਈਆਂ ਸਨ। ਮੇਜ਼ਰ ਨੇ ਦੇਖਿਆ ਇਕ ਪਾਸੇ ਕੈਪਟਨ ਅਜੀਤ ਦਾ ਸਰੀਰ ਪਿਆ ਸੀ। ਉਸਦੀ ਸੱਜੀ ਲੱਤ ਬੰਬ ਧਮਾਕੇ ਨਾਲ ਪੂਰੀ ਤਰਾਂ ਉੱਡ ਚੁੱਕੀ ਸੀ।

ਅਜੀਤ ਦੇ ਸਰੀਰ ਨੂੰ ਚੰਡੀਗੜ ਦੇ ਕਮਾਂਡ ਹਸਪਤਾਲ ਵਿਚ ਜਹਾਜ ਰਾਂਹੀ ਲਿਆਉਂਦਾ ਗਿਆ। ਅੱਠ ਦਿਨ ਬਾਅਦ ਉਸਨੂੰਹੋਸ਼ ਆਈ ਤਾਂ ਉਸਨੇ ਦੇਖਿਆ ਉਸਦੀ ਬਾਂਹ ਤੋਂ ਮੇਜ਼ਰ ਕਾਲੀ ਪੱਟੀ ਖੋਲ੍ਹ ਰਿਹਾ ਸੀ। ਉਸਨੂੰ ਲਗਿਆ ਜਿਵੇਂ ਗੁਰੁ ਗੋਬਿੰਦ ਸਿੰਘ ਜੀ ਆਪ ਆ ਕਿ ਉਸ ਦਾ ਬੇਦਾਵਾ ਪੜ ਰਹੇ ਸਨ। ਅਜੀਤ ਦੇ ਮੁੰਹ ਤੇ ਇਕ ਪਿਆਰੀ ਜਹੀ ਮੁਸਕਰਾਹਟ ਫੈਲ ਗਰੀ।ਉਸ ਦੇ ਮੱਥੇ ਦਾ ਦਾਗ ਧੋਤਾ ਗਿਆ ਸੀ। 17 ਜਲਾਈ 1999 ਨੂੰ ਕਾਰਗਿਲ ਦੀਆਂ ਚੌਟੀਆਂ ਤੇ ਫਿਰ ਹਿੰਦੁਸਤਾਨ ਦਾ ਝੰਡਾ ਲਹਿਰਾ ਰਿਹਾ ਸੀ।